ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਲੋਕਾਂ ਨੂੰ ਜਾਗਰੂਕ ਕਰਾਂਗੇ, ਦੇਸ਼ ਲਈ ਸੰਵਿਧਾਨ ਤੇ ਕਾਨੂੰਨ ਜ਼ਰੂਰੀ 

TeamGlobalPunjab
2 Min Read

ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਦੇ ਵੱਡੇ ਚਿਹਰੇ ਵਜੋਂ ਉੱਭਰੇ ਕਿਸਾਨ ਆਗੂ ਰਾਕੇਸ਼ ਟਿਕੈਟ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਦੇਸ਼ ਸੰਵਿਧਾਨ ਤੇ ਕਾਨੂੰਨ ਨਾਲ ਚੱਲਦਾ ਹੈ, ਸਿਰਫ ਭਰੋਸੇ ਨਾਲ ਨਹੀਂ। ਟਿਕੈਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਸਭਾ ‘ਚ ਉਸ ਬਿਆਨ ‘ਤੇ ਪ੍ਰਤੀਕ੍ਰਿਆ ਦੇ ਰਹੇ ਸਨ, ਜਿਸ ‘ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਹੈ, ਸੀ ਤੇ ਰਹੇਗਾ।

ਟਿਕੈਟ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਐਸਪੀ ਹੈ, ਸੀ ਤੇ ਰਹੇਗਾ, ਪਰ ਇਹ ਨਹੀਂ ਕਿਹਾ ਕਿ ਐਮਐਸਪੀ ਲਈ ਕੋਈ ਕਾਨੂੰਨ ਬਣਾਇਆ ਜਾਵੇਗਾ। ਦੇਸ਼ ਸਿਰਫ ਭਰੋਸੇ ਨਾਲ ਨਹੀਂ ਚੱਲਦਾ। ਇਹ ਸੰਵਿਧਾਨ ਤੇ ਕਾਨੂੰਨ ਨਾਲ ਚੱਲਦਾ ਹੈ ”

ਕਿਸਾਨ ਆਗੂ ਨੇ ਕਿਹਾ, “ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਅਸੀਂ ਸਾਰੇ ਦੇਸ਼ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਅਸੀਂ ਖੇਤੀਬਾੜੀ ਕਾਨੂੰਨ ਸਬੰਧੀ ਦੱਸਾਂਗੇ ਕਿ ਸਰਕਾਰ ਮੰਨ ਨਹੀਂ ਕਰ ਰਹੀ ਹੈ। ਕਾਨੂੰਨ ਵਾਪਸ ਨਹੀਂ ਲੈ ਰਹੀ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਉਹ ਜਿਥੇ ਹਨ, ਉਥੇ ਹੀ ਪ੍ਰਦਰਸ਼ਨ ਕਰਨ, ਸਾਡੇ ਕੋਲ ਉਨ੍ਹਾਂ ਨੂੰ ਬਿਠਾਉਣ ਲਈ ਸਾਧਨ ਘੱਟ ਹਨ।”

ਟਿਕੈਟ ਨੇ ਕਿਹਾ ਕਿ ਅਸੀਂ ਸਰਕਾਰ ਦੀ ਗੱਲ ਮੰਨ ਰਹੇ ਹਾਂ। ਸਰਕਾਰ ਗੱਲ ਤਾਂ ਕਰੇ, ਪਰ ਦੇਸ਼ ਭਰੋਸੇ ਨਾਲ ਨਹੀਂ  ਕਾਨੂੰਨ ਤੇ ਸੰਵਿਧਾਨ ਦੇ ਨਾਲ ਚੱਲਦਾ ਹੈ ਤੇ ਬੋਲਣ ਨਾਲ ਨਹੀਂ।

- Advertisement -

Share this Article
Leave a comment