ਪਾਣੀ ਦੀ ਬਰਬਾਦੀ ‘ਤੇ ਲੱਗੇਗੀ ਰੋਕ! ਹਾਊਸ ਦੀ ਮੀਟਿੰਗ ‘ਚ ਲਿਆਂਦਾ ਜਾਵੇਗਾ ਏਜੰਡਾ

Global Team
3 Min Read

ਮੋਹਾਲੀ : ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਸਖਤੀ ਵਧਾਉਣ ਦੀ ਤਿਆਰੀ ‘ਚ ਹੈ। ਨਗਰ ਨਿਗਮ ਨੇ ਇਸ ਦੇ ਲਈ ਰਣਨੀਤੀ ਬਣਾਈ ਹੈ ਕਿ ਪਾਣੀ ਬਰਬਾਦ ਕਰਨ ਵਾਲਿਆਂ ਦੇ ਸਿੱਧੇ ਕੁਨੈਕਸ਼ਨ ਕੱਟੇ ਜਾਣਗੇ। ਉੱਥੇ ਹੀ, ਕੁਨੈਕਸ਼ਨ ਦੁਬਾਰਾ ਉਸੇ ਸ਼ਰਤ ‘ਤੇ ਲਗਾਇਆ ਜਾਵੇਗਾ, ਜਦੋਂ ਉਹ ਇਹ ਹਲਫ਼ਨਾਮਾ ਦੇਵੇਗਾ ਕਿ ਅੱਗੇ ਤੋਂ ਪਾਣੀ ਬਰਬਾਦ ਨਹੀਂ ਕਰੇਗਾ। ਇਸ ਦੇ ਨਾਲ ਹੀ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਭਰਨਾ ਪਵੇਗਾ।

ਇਸ ਸਬੰਧ ਵਿੱਚ ਅੱਜ ਹਾਊਸ ਦੀ ਮੀਟਿੰਗ ਵਿੱਚ ਏਜੰਡਾ ਲਿਆਂਦਾ ਜਾਵੇਗਾ। ਇਹ ਇਸ ਕਾਰਜਕਾਲ ਦੀ ਨਗਰ ਨਿਗਮ ਦੀ ਆਖਰੀ ਬੈਠਕ ਹੈ। ਇਸ ਦੌਰਾਨ ਕਈ ਹੋਰ ਟੇਬਲ ਏਜੰਡੇ ਵੀ ਪੇਸ਼ ਕੀਤੇ ਜਾਣਗੇ। ਮਿਲੀ ਜਾਣਕਾਰੀ ਅਨੁਸਾਰ ਪਾਣੀ ਦੀ ਬਰਬਾਦੀ ਰੋਕਣ ਲਈ ਛੇ ਚੀਜ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜਿਸ ‘ਚ ਘਰ ਦੇ ਸਾਹਮਣੇ ਦੀ ਸੜਕ, ਬਰਾਂਡੇ ਜਾਂ ਬਾਲਕੋਨੀ ਨੂੰ ਪਾਈਪ ਨਾਲ ਧੋਣ ਤੇ ਮਨਾਹੀ, ਪਾਣੀ ਦੀ ਮੁੱਖ ਲਾਈਨ ਤੋਂ ਸਿੱਧਾ ਟੁੱਲੂ ਪੰਪ ਜਾਂ ਬੂਸਟਰ ਲਗਾ ਕੇ ਪਾਣੀ ਖਿੱਚਣ ਤੇ ਪਾਬੰਦੀ, ਘਰ ਦੀ ਹੱਦ ਦੇ ਅੰਦਰ 3 ਮੀਟਰ ਤੱਕ ਦੀ ਪਾਈਪ ਲਾਈਨ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ, ਛੱਤ ‘ਤੇ ਰੱਖੀ ਟੈਂਕੀ ਜਾਂ ਡੈਜ਼ਰਟ ਕੂਲਰ ਵਿੱਚ ਸਿੱਧੀ ਪਾਈਪ ਲਗਾ ਕੇ ਪਾਣੀ ਭਰਨਾ ਅਤੇ ਉਹਨਾਂ ਨੂੰ ਓਵਰਫਲੋ ਨਾ ਹੋਣ ਦੇਣਾ ਆਦਿ ਸ਼ਾਮਿਲ ਹਨ ।

ਪਹਿਲੀ ਵਾਰ ਨਿਯਮ ਤੋੜਨ ‘ਤੇ ₹1000 ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਨੂੰ ਚੇਤਾਵਨੀ ਵਜੋਂ ਮੰਨਿਆ ਜਾਵੇਗਾ। ਦੂਜੀ ਵਾਰ ਨਿਯਮ ਤੋੜਨ ‘ਤੇ ₹2000 ਦਾ ਜੁਰਮਾਨਾ ਲੱਗੇਗਾ। ਇਹ ਰਾਸ਼ੀ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। ਤੀਜੀ ਵਾਰ ਉਲੰਘਣਾ ਕਰਨ ‘ਤੇ ਬਿਨਾਂ ਕਿਸੇ ਨੋਟਿਸ ਦੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਦੁਬਾਰਾ ਕੁਨੈਕਸ਼ਨ ਜੁੜਵਾਉਣ ਲਈ ਵਾਧੂ ਕਾਰਵਾਈ ਕਰਨੀ ਪਵੇਗੀ।ਕੱਟਿਆ ਹੋਇਆ ਕੁਨੈਕਸ਼ਨ ਫਿਰ ਤੋਂ ਜੋੜਨ ਲਈ ₹5000 ਦਾ ਜੁਰਮਾਨਾ ਭਰਨਾ ਹੋਵੇਗਾ। ਇਸ ਦੇ ਨਾਲ ਹੀ, ਭਵਿੱਖ ਵਿੱਚ ਪਾਣੀ ਦੀ ਬਰਬਾਦੀ ਨਾ ਕਰਨ ਦਾ ਲਿਖਤੀ ਹਲਫ਼ਨਾਮਾ ਦੇਣਾ ਪਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment