ਵੜਿੰਗ ਨੇ ਇਕੱਲੇ ਚੋਣਾਂ ਲੜਣ ਦਾ ਠੋਕਿਆ ਦਾਅਵਾ,ਖੜਗੇ ਨੇ ਕਿਹਾ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਕਰਾਂਗੇ ਰੱਦ

Rajneet Kaur
3 Min Read

ਸਮਰਾਲਾ: ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਮਲਿਕਾਅਰਜੁਨ ਖੜਗੇ ਪਹਿਲੀ ਵਾਰ ਰੈਲੀ ਲਈ ਪੰਜਾਬ ਦੇ ਲੁਧਿਆਣਾ ਪਹੁੰਚੇ ਹਨ। ਸੂਬਾਈ ਆਗੂਆਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਇੰਚਾਰਜ ਦੇਵੇਂਦਰ ਯਾਦਵ ਕੋਲ ਵੀ ਆਪਣੀ ਤਾਕਤ ਦਿਖਾਉਣ ਦਾ ਮੌਕਾ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਮਰਾਲਾ ‘ਚ ਰੈਲੀ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਲੜਾਂਗੇ।

ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚੋਂ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਇਆ ਸਨ ਉਸ ਸਮੇਂ ਹਲਾਤ ਬਹੁਤ ਖਰਾਬ ਸਨ ਅਸੀਂ 80 ਤੋ 18 ਸੀਟਾਂ ਤੇ ਹੀ ਸਮਿਤ ਰਹੇ ਗਏ ਸੀ। ਪਰ ਹੁਣ ਮੁੜ ਕਾਂਗਰਸ ਨੂੰ ਅਸੀਂ ਖੜ੍ਹਾ ਕੀਤਾ। ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਆਈ ਸੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸਨ ਕਿ ਯਾਤਰਾ ਕੌਣ ਕਰੇਗਾ। ਪਰ ਲੋਕਾਂ ਨੇ ਯਾਤਰਾ ਸਫਲ ਕੀਤੀ।ਮ

ਇਸ ਦੌਰਾਨ ਮਲਿਕਾਅਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ‘ਚ ਕਿਸਾਨਾਂ ਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ 3 ਕਾਲੇ ਕਾਨੂੰਨਾਂ ਖਿਲਾਫ ਲੜੇ। ਸਰਕਾਰ ਨੇ ਉਨ੍ਹਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿੱਤਾ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ 2024 ‘ਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਰੈਲੀ ਵਿਚ ਨਹੀਂ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿੱਖ ਗੁਰੂਆਂ ਦੀ ਧਰਤੀ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਸ਼ਬਦ ਦਿੱਤਾ। ਅਸੀਂ ਇਸਨੂੰ ਕਾਇਮ ਰੱਖਣਾ ਹੈ। ਪੰਜਾਬ ਸਾਡੇ ਦੇਸ਼ ਦਾ ਮਾਣ, ਗੌਰਵ ਅਤੇ ਸ਼ਾਨ ਹੈ। ਕਿਸਾਨ ਅਤੇ ਫੌਜ ਇਸ ਦੇਸ਼ ਦੇ ਮਜ਼ਬੂਤ ​​ਥੰਮ ਹਨ। ਮੋਦੀ ਨੇ ਦੇਸ਼ ਦੇ ਕਿਸਾਨਾਂ ਨੂੰ ਅੱਤਵਾਦੀ ਤੱਕ ਕਿਹਾ। ਕੀ ਤੁਸੀਂ ਪੰਜਾਬ ਵਿੱਚ ਅਜਿਹੀ ਪਾਰਟੀ ਨੂੰ ਵੋਟ ਪਾਓਗੇ? ਮੋਦੀ ਹਮੇਸ਼ਾ ਧਰਮ ਦੇ ਨਾਂ ‘ਤੇ ਅੱਗੇ ਆਉਂਦੇ ਹਨ ਪਰ ਕਰਦੇ ਕੁਝ ਨਹੀਂ। ਬਸ ਵੋਟਾਂ ਲੈ ਕੇ ਚਲੇ ਜਾਂਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment