ਭਾਰਤੀ ਮੂਲ ਦੀ ਔਰਤ ਦੇ ਕਤਲ ਕੇਸ ’ਚ ਫਰਾਰ ਚੱਲ ਰਹੀ ਮਹਿਲਾ ਵੀ ਗ੍ਰਿਫਤਾਰ

TeamGlobalPunjab
1 Min Read

ਟੋਰਾਂਟੋ : ਟੋਰਾਂਟੋ ਦੇ ਸਿਲਵਰ ਥੌਰਨ ਇਲਾਕੇ ‘ਚ ਬੀਤੇ ਹਫਤੇ ਇੱਕ ਭਾਰਤੀ ਮੂਲ ਦੀ ਔਰਤ ਵਰਸ਼ਾ ਗਜੁਲਾ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸੂਟਕੇਸ ‘ਚ ਪਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਫਰਾਰ ਚੱਲ ਰਹੀ ਤੀਜੀ ਮਹਿਲਾ ਮੁਲਜ਼ਮ ਕੈਰੀਟਾ ਜੈਕਸਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਹਨ।

ਟੋਰਾਂਟੋ ਪੁਲਿਸ ਨੇ ਇਸ ਕੇਸ ਵਿੱਚ ਬੀਤੇ ਦਿਨੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਨ੍ਹਾਂ ਦੀ ਮਹਿਲਾ ਸਾਥੀ ਕੈਰੀਟਾ ਜੈਕਸਨ ਵਿਰੁੱਧ ਗ੍ਰਿਫ਼ਤਾਰ ਵਾਰੰਟ ਜਾਰੀ ਕਰ ਦਿੱਤੇ ਸਨ ਤੇ ਅੱਜ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

- Advertisement -

ਦੱਸ ਦਈਏ ਕਿ ਵਰਸ਼ਾ ਗਜੁਲਾ ਦੀ ਲਾਸ਼ 25 ਅਗਸਤ ਨੂੰ ਲਗਭਗ ਸਵੇਰੇ 11 ਵਜੇ ਕੀਲ ਸਟ੍ਰੀਟ ਅਤੇ ਹਿਲਰੀ ਐਵੇਨਿਊ ਇਲਾਕੇ ਵਿਚ ਸੜਕ ਕਿਨਾਰੇ ਪਏ ਇੱਕ ਸੂਟਕੇਸ ‘ਚੋਂ ਬਰਾਮਦ ਕੀਤੀ ਗਈ ਸੀ। ਵਰਸ਼ਾ ਦਾ ਕਤਲ ਕਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। 41 ਸਾਲ ਦੀ ਵਰਸ਼ਾ ਕੈਲੇਡਨ ਵਿਖੇ ਰਹਿੰਦੀ ਸੀ, ਜਦਕਿ ਕਤਲ ਟੋਰਾਂਟੋ ਵਿਖੇ ਕੀਤਾ ਗਿਆ।

Share this Article
Leave a comment