ਜਾਣੋ ਆਕਸੀਜਨ ਲੈਵਲ ਚੈੱਕ ਕਰਨ ਦਾ ਸਹੀ ਤਰੀਕਾ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪਿਛਲੇ ਸਾਲ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਜਾ ਰਹੀ ਹੈ, ਕਿਉਂਕਿ ਇਸ ਸਾਲ ਇਹ ਵਾਇਰਸ ਨੌਜਵਾਨਾਂ ਨੂੰ ਬਹੁਤ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਰਿਹਾ ਹੈ। ਸਾਹ ਲੈਣ ‘ਚ ਪਰੇਸ਼ਾਨੀ ਦੇ ਚਲਦਿਆਂ ਇਸ ਬਿਮਾਰੀ ਨੇ ਹੋਰ ਵੀ ਭਿਆਨਕ ਰੂਪ ਧਾਰ ਲਿਆ ਹੈ। ਅਜਿਹੇ ਵਿਚ ਲੋਕ ਸਮੇਂ-ਸਮੇਂ ਤੇ ਆਪਣਾ ਆਕਸੀਜਨ ਲੈਵਲ ਚੈੱਕ ਕਰ ਰਹੇ ਹਨ। ਇਸ ਟੈਸਟ ਨੂੰ ਘਰ ਵਿੱਚ ਹੀ ਆਸਾਨੀ ਨਾਲ ਚੈੱਕ ਕੀਤਾ ਜਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਆਕਸੀਜਨ ਪੱਧਰ ਚੈੱਕ ਕਰਨ ਦਾ ਸਹੀ ਤਰੀਕਾ:

ਇੰਝ ਕਰੋ ਆਕਸੀਜਨ ਲੈਵਲ ਚੈੱਕ

ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਲੋਕਾਂ ਨੂੰ ਘਰ ‘ਚ ਹੀ ਆਕਸੀਮੀਟਰ ਦੀ ਵਰਤੋਂ ਕਰਕੇ ਆਪਣੇ ਆਕਸੀਜਨ ਲੈਵਲ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਆਕਸੀਮੀਟਰ ਨੂੰ ਤੁਸੀਂ ਆਪਣੀ ਉਂਗਲ ‘ਤੇ ਲਗਾ ਕੇ 6 ਮਿੰਟ ਦਾ ‘ਵਾਕਿੰਗ ਟੈਸਟ’ ਕਰੋ। ਆਪਣੀ ਪਹਿਲੀ ਜਾਂ ਦੂਜੀ ਉਂਗਲੀ ‘ਤੇ ਆਕਸੀਮੀਟਰ ਲਗਾਓ ਤੇ 6 ਮਿੰਟ ਲਈ ਬਿਨ੍ਹਾ ਰੁਕੇ ਆਰਾਮ ਨਾਲ ਸੈਰ ਕਰੋ। ਇਸ ਤੋਂ ਬਾਅਦ ਜੇਕਰ ਆਕਸੀਜਨ ਦਾ ਪੱਧਰ ਹੇਠਾਂ ਨਹੀਂ ਜਾਂਦਾ ਤਾਂ ਤੁਸੀਂ ਬਿਲਕੁਲ ਸਿਹਤਮੰਦ ਹੋ।

ਇੰਝ ਰੱਖੋ ਨਜ਼ਰ

- Advertisement -

ਜੇਕਰ ਆਕਸੀਜਨ ਦਾ ਪੱਧਰ 1 ਜਾ 2 ਫ਼ੀਸਦੀ ਘੱਟ ਹੋ ਜਾਵੇ ਤਾਂ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਿੱਚ ਵਿਅਕਤੀ ਨੂੰ ਆਕਸੀਜਨ ਦੇ ਪੱਧਰ ‘ਤੇ ਨਜ਼ਰ ਰੱਖਣ ਲਈ ਦਿਨ ਵਿੱਚ ਇੱਕ ਜਾਂ ਦੋ ਵਾਰ ‘ਵਾਕਿੰਗ ਟੈਸਟ’ ਕਰਨਾ ਚਾਹੀਦਾ ਹੈ। ਜੇਕਰ ਆਕਸੀਜਨ ਦਾ ਪੱਧਰ 93 ਫ਼ੀਸਦੀ ਤੋਂ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ। ਅਸਥਮਾ ਦੇ ਮਰੀਜ਼ਾਂ ਨੂੰ ਇਸ ਟੈਸਟ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ 6 ਦੀ ਬਿਜਾਏ 3 ਮਿੰਟ ਦਾ ਵਾਕਿੰਗ ਟੈਸਟ ਕਰ ਸਕਦੇ ਹਨ।

ਵਾਕਿੰਗ ਟੈਸਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ –

-ਹਲਕੇ ਅਤੇ ਆਰਾਮਦਾਇਕ ਕਪੜੇ ਪਹਿਨੋ

-ਸੈਰ ਲਈ ਛੜੀ ਜਾਂ ਵਾਕਰ ਦੀ ਵਰਤੋਂ ਕਰ ਸਕਦੇ ਹੋ

-ਟੈਸਟ ਕਰਨ ਤੋਂ ਪਹਿਲਾਂ ਹਲਕਾ ਖਾਣਾ ਖਾਓ

- Advertisement -

-ਟੇਸਟ ਦੇ ਦੋ ਘੰਟੇ ਦੇ ਅੰਦਰ ਕਸਰਤ ਨਾਂ ਕਰੋ

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment