ਚੰਡੀਗੜ੍ਹ (ਅਵਤਾਰ ਸਿੰਘ): ਚੰਡੀਗੜ੍ਹ ਯੂ ਟੀ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਅੱਜ (26 ਮਾਰਚ) ਨੂੰ ਆਪਣੇ ਸਲਾਹਕਾਰ ਮਨੋਜ ਪਰੀਦਾ ਨਾਲ ਸੀਟੀਯੂ ਦੀ ਇਕ ਬੱਸ ਵਿੱਚ ਸਵਾਰ ਹੋ ਕੇ ਸੈਕਟਰਾਂ ਵਿੱਚ ਘੁੰਮ ਕੇ ਜ਼ਰੂਰੀ ਚੀਜ਼ਾਂ ਘਰ ਘਰ ਪਹੁੰਚਾਉਣ ਦੇ ਕੰਮਾਂ ਦਾ ਜਾਇਜ਼ਾ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਚੰਡੀਗੜ੍ਹ ਵਿੱਚ ਜਾਇਜ਼ਾ ਲੈਣ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ, ਨਿਗਮ ਕਮਿਸ਼ਨਰ ਸਣੇ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਸ਼ਾਮਲ ਸਨ।
Had an extensive tour around various sectors of city under curfew, assessed the issues which need to be resolved in #Chandigarh.By tomorrow most issues will be sorted out, bear with us #Administration is doing its best in ensuring the essential services at your doorstep. pic.twitter.com/AZdbiE9NAQ
— V P Singh Badnore (@vpsbadnore) March 26, 2020