ਸਰਕਾਰ ਨੇ ਮਦਰੱਸਿਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ, ਨਿਯਮਾਂ ‘ਚ ਕੀਤੇ ਇਹ ਬਦਲਾਅ

Rajneet Kaur
2 Min Read

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਸਰਕਾਰ ਮਦਰੱਸਿਆਂ ਨੂੰ ਲੈ ਕੇ ਕਈ ਵੱਡੇ ਫੈਸਲੇ ਲੈ ਰਹੀ ਹੈ ਅਤੇ ਕਈ ਨਿਯਮਾਂ ‘ਚ ਬਦਲਾਅ ਵੀ ਕਰ ਰਹੀ ਹੈ। ਲਖਨਊ ‘ਚ ਹੋਈ ਮਦਰੱਸਾ ਬੋਰਡ ਦੀ ਬੈਠਕ ‘ਚ ਸਾਰੇ ਮਦਰੱਸਿਆਂ ਦੀ ਹਫਤਾਵਾਰੀ ਛੁੱਟੀ ਨੂੰ ਬਦਲਣ ਦਾ ਵੱਡਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਮਦਰੱਸਿਆਂ ਵਿੱਚ ਵਰਦੀ ਪਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।

ਮਦਰੱਸਾ ਬੋਰਡ ਦੇ ਚੇਅਰਮੈਨ ਇਫਤਿਖਾਰ ਅਹਿਮਦ ਜਾਵੇਦ ਨੇ ਮੀਟਿੰਗ ਇਸ ਸਾਰੇ ਫੈਸਲੇ ਕੀਤੇ ਹਨ। ਹੁਣ ਯੂਪੀ ਦੇ ਮਦਰੱਸਿਆਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੋਵੇਗੀ । ਹੁਣ ਇਹ ਛੁੱਟੀ ਐਤਵਾਰ ਨੂੰ ਤੈਅ ਕੀਤੀ ਗਈ ਹੈ। ਇਹ ਹੁਕਮ ਯੂਪੀ ਦੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਮਦਰੱਸਿਆਂ ਵਿੱਚ ਲਾਗੂ ਹੋਵੇਗਾ।

ਗੈਰ-ਸਰਕਾਰੀ ਅਰਬੀ ਫਾਰਸੀ ਮਦਰੱਸਾ, ਮਾਨਤਾ ਪ੍ਰਸ਼ਾਸਨ ਅਤੇ ਸੇਵਾ ਨਿਯਮ 2016 ਵਿੱਚ ਸੋਧ ਲਈ ਉੱਤਰ ਪ੍ਰਦੇਸ਼ ਮਦਰੱਸਾ ਸਿੱਖਿਆ ਕੌਂਸਲ ਦੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਕੌਂਸਲ ਪ੍ਰਧਾਨ ਡਾ: ਇਫ਼ਤੇਖਾਰ ਅਹਿਮਦ ਜਾਵੇਦ ਦੀ ਅਗਵਾਈ ਹੇਠ ਹੋਈ। ਮਦਰੱਸਿਆਂ ਵਿੱਚ ਅਧਿਆਪਕਾਂ ਦੇ ਮਾਧਿਅਮ ਵਿਸ਼ਿਆਂ ਦੀ ਵੰਡ, ਮਦਰੱਸਿਆਂ ਵਿੱਚ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ/ਨਾਨ-ਟੀਚਿੰਗ ਸਟਾਫ਼ ਦੇ ਅਧਿਕਾਰ/ਫ਼ਰਜ਼ਾਂ ਬਾਰੇ ਵੀ ਚਰਚਾ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮਦਰੱਸਿਆਂ ਵਿੱਚ ਹੁਣ ਸਕੂਲਾਂ ਵਾਂਗ ਵਰਦੀਆਂ ਹੋਣਗੀਆਂ ਨਾਲ ਹੀ ਰਾਜ ਦੇ ਸਾਰੇ ਮਦਰੱਸਿਆਂ ਵਿੱਚ ਡਰੈੱਸ ਕੋਡ ਲਾਗੂ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment