ਯੂਕਰੇਨ ਦੇ ਰਾਸ਼ਟਰਪਤੀ ਨੇ ਠੁਕਰਾ ਦਿੱਤਾ ਅਮਰੀਕਾ ਦਾ ਇਹ ਪ੍ਰਸਤਾਵ, ਰੂਸ ਨਾਲ ਲੜਨ ਦਾ ਲਿਆ ਸੰਕਲਪ

TeamGlobalPunjab
3 Min Read

ਕੀਵ- ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਰਾਜਧਾਨੀ ਕੀਵ ਤੋਂ ਬਾਹਰ ਜਾਣ ਦੀ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ, ਅਤੇ ਕਿਹਾ ਕਿ ਉਨ੍ਹਾਂ ਨੂੰ ਲੜਨ ਲਈ ਗੋਲਾ ਬਾਰੂਦ ਦੀ ਜ਼ਰੂਰਤ ਹੈ ਨਾ ਕਿ “ਉੱਥੋ ਜਾਣ ਲਈ ਵਾਹਨ ਦੀ”। ਜ਼ੇਲੇਂਸਕੀ ਨੇ ਰੂਸੀ ਦੇ ਹਮਲੇ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਲੜਨ ਦਾ ਸੰਕਲਪ ਵੀ ਲਿਆ।

ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਨੂੰ ਦੱਸਿਆ ਕਿ ਰਾਜਧਾਨੀ ਅਜੇ ਵੀ ਉਨ੍ਹਾਂ ਦੇ ਕੰਟਰੋਲ ‘ਚ ਹੈ ਅਤੇ ਦੇਸ਼ ਦੀਆਂ ਫੌਜਾਂ ਨੇ ਦੁਸ਼ਮਣ ਫੌਜਾਂ ਨੂੰ ਸਫਲਤਾਪੂਰਵਕ ਜਵਾਬ ਦਿੱਤਾ ਹੈ। ਬ੍ਰਿਟੇਨ ਵਿੱਚ ਯੂਕਰੇਨ ਦੇ ਦੂਤਾਵਾਸ ਦੇ ਅਨੁਸਾਰ, ਜ਼ੇਲੇਨਸਕੀ ਨੇ ਅਮਰੀਕਾ ਨੂੰ ਕਿਹਾ, “ਇੱਥੇ ਲੜਾਈ ਹੋ ਰਹੀ ਹੈ। ਮੈਨੂੰ ਗੋਲਾ-ਬਾਰੂਦ ਚਾਹੀਦਾ ਹੈ, ਸਲਾਹ ਨਹੀਂ…” ਦੂਤਾਵਾਸ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਸੀਐਨਐਨ ਦੀ ਰਿਪੋਰਟ ਵਿੱਚ ਕਿਹਾ ਗਿਆ, “ਯੂਕਰੇਨ ਦੇ ਲੋਕਾਂ ਨੂੰ ਆਪਣੇ ਰਾਸ਼ਟਰਪਤੀ ‘ਤੇ ਮਾਣ ਹੈ।”

ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਜਾਅਲੀ ਖ਼ਬਰਾਂ ‘ਤੇ ਧਿਆਨ ਨਾ ਦੇਣ ਅਤੇ ਉਹ ਅਜੇ ਵੀ ਕੀਵ ਵਿੱਚ ਹੈ। ਉਸਨੇ ਕਿਹਾ, “ਮੈਂ ਇੱਥੇ ਹਾਂ। ਅਸੀਂ ਹਥਿਆਰ ਨਹੀਂ ਰੱਖੇ ਹਨ। ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ ਕਿਉਂਕਿ ਸੱਚ ਸਾਡਾ ਹਥਿਆਰ ਹੈ ਅਤੇ ਸਾਡਾ ਸੱਚ ਇਹ ਹੈ ਕਿ ਇਹ ਸਾਡੀ ਧਰਤੀ, ਸਾਡਾ ਦੇਸ਼, ਸਾਡੇ ਬੱਚੇ ਹਨ ਅਤੇ ਅਸੀਂ ਇਨ੍ਹਾਂ ਸਾਰਿਆਂ ਦੀ ਰੱਖਿਆ ਕਰਾਂਗੇ। ਜ਼ੇਲੇਂਸਕੀ ਨੇ ਕਿਹਾ, ”ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹਾਂ। ਯੂਕਰੇਨ ਦੀ ਜੈਅ ਹੋ।” ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਜ਼ੇਲੇਂਸਕੀ ਰੂਸ ਦਾ ਮੁੱਖ ਨਿਸ਼ਾਨਾ ਸੀ।

ਯੂਕਰੇਨ ਦੇ ਸਥਾਨਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਪੂਰਬੀ ਯੂਕਰੇਨ ਦੇ ਡੋਨੇਟਸਕ ਖੇਤਰ ਵਿੱਚ ਰੂਸੀ ਗੋਲਾਬਾਰੀ ਵਿੱਚ 19 ਨਾਗਰਿਕ ਮਾਰੇ ਗਏ ਅਤੇ 73 ਜ਼ਖਮੀ ਹੋ ਗਏ। ਇਹ ਘਟਨਾ ਪੂਰਬੀ ਯੂਕਰੇਨ ਦੇ ਡੋਨੇਟਸਕ ਖੇਤਰ ਵਿੱਚ ਵਾਪਰੀ। ਡਨਿਟਸਕ ਖੇਤਰ ਯੂਕਰੇਨ ਦਾ ਇੱਕ ਵੱਖਵਾਦੀ ਖੇਤਰ ਹੈ। ਰੂਸ ਪਹਿਲਾਂ ਹੀ ਇਸ ਖੇਤਰ ਨੂੰ ਆਜ਼ਾਦ ਰਾਸ਼ਟਰ ਐਲਾਨ ਚੁੱਕਾ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਤਾਜ਼ਾ ਘਟਨਾਕ੍ਰਮ ਮੁਤਾਬਕ ਰੂਸੀ ਫੌਜੀ ਯੂਕਰੇਨ ਦੇ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।

ਜ਼ਿਕਰਯੋਗ ਹੈ ਕਿ ਰੂਸੀ ਫੌਜੀ ਸ਼ਨੀਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ‘ਚ ਰਾਤ ਭਰ ਹੋਏ ਧਮਾਕਿਆਂ ਅਤੇ ਸੜਕਾਂ ‘ਤੇ ਹੋਏ ਦੰਗਿਆਂ ਤੋਂ ਬਾਅਦ ਦਾਖਲ ਹੋਏ ਸਨ ਅਤੇ ਹੁਣ ਸੰਘਰਸ਼ ਤੇਜ਼ ਹੋ ਗਿਆ ਹੈ। ਇਸ ਦੌਰਾਨ, ਯੂਕਰੇਨੀਅਨ ਹੁਣ ਭੂਮੀਗਤ ਪਨਾਹਗਾਹਾਂ ਦੀ ਤਲਾਸ਼ ਕਰ ਰਹੇ ਹਨ ਕਿਉਂਕਿ ਸੰਘਰਸ਼ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਅਮਰੀਕਾ ਦੀ ਕੀਵ ਛੱਡਣ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ੋਰ ਦਿੱਤਾ ਹੈ ਕਿ ਉਹ ਰਾਜਧਾਨੀ ਵਿੱਚ ਹੀ ਰਹਿਣਗੇ। ਉਸਨੇ ਕਿਹਾ “ਇੱਥੇ ਲੜਾਈ ਜਾਰੀ ਹੈ।” ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਹਮਲਿਆਂ ਨੂੰ ਰੋਕਣ ਵਿੱਚ ਕੁਝ ਸਫਲਤਾ ਦੀ ਸੂਚਨਾ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment