-ਅਵਤਾਰ ਸਿੰਘ
ਕਾਮਰੇਡ ਵਲਾਦੀਮੀਰ ਇਲੀਅਚ ਉਲੀਆਨੋਵ ਲੈਨਿਨ ਤੋਂ ਬਾਅਦ ਰੂਸ ਦੇ ਦੂਜੇ ਮਹਾਨ ਆਗੂ ਜੋਸ਼ਫ ਸਟਾਲਿਨ ਸਨ।ਉਨ੍ਹਾਂ ਦੇ ਪੱਖ ਤੇ ਵਿਰੋਧ ਨੂੰ ਲੈ ਕੇ ਲਗਾਤਾਰ ਚੱਲ ਰਹੇ ਵਾਦ ਵਿਵਾਦ ਬਾਵਜੂਦ ਉਨ੍ਹਾਂ ਨੂੰ ਇਤਿਹਾਸ ਦੇ ਰੰਗਮੰਚ ਤੋਂ ਹਟਾਉਣਾ ਅਸੰਭਵ ਹੈ।
ਲੈਨਿਨ ਦੀ ਮੌਤ, ਪਾਰਟੀ ਦੀ ਗੁੱਟਬੰਦੀ ਅਤੇ ਉਲਟ ਇਨਕਲਾਬ ਦਾ ਮੂੰਹ ਅੱਡੇ ਖੜੇ ਹੋਣਾ ਇਹ ਸਟਾਲਿਨ ਨੂੰ ਵਿਰਾਸਤ ਵਿਚ ਮਿਲਿਆ ਸੀ। ਸੋਵੀਅਤ ਸੰਘ ਦੀਆਂ ਯੁੱਗ ਪਲਟਾਊ ਪ੍ਰਾਪਤੀਆਂ ਦੇ ਕਾਰਨ ਦੁਸ਼ਮਣ ਦੇ ਖੇਮੇ ਵਿਚ ਸਭ ਵਿਦੇਸ਼ੀ ਤਾਕਤਾਂ ਸ਼ਾਮਲ ਸਨ ਜਿਨ੍ਹਾਂ ਦਾ ਮੁੱਖ ਨਿਸ਼ਾਨਾ ਸਟਾਲਿਨ ਸੀ।ਸਟਾਲਿਨ ਨੇ ਸਾਮਰਾਜ ਦੀਆਂ ਸ਼ਾਜਿਸਾਂ ਨੂੰ ਅਸਫਲ ਕਰਨ ਲਈ ਕਿਸੇ ਨਾਲ ਰਿਆਇਤ ਨਹੀਂ ਕੀਤੀ।
ਸਟਾਲਿਨ ਨੂੰ ਬਦਨਾਮ ਕਰਨ ਲਈ ਉਸਦੇ ਖਿਲਾਫ ਕਰੂਰਤਾ, ਤਾਨਸ਼ਾਹੀ, ਮਨਮਾਨੀ ਕਰਨ ਦੀ ਭੰਡੀ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ‘ਤੇ ਘਰੇਲੂ ਜੰਗ ਵਿਚ ਤੇ ਸੱਤਾ ਦੇ ਸੰਘਰਸ਼ ਦੇ ਸਮੇਂ ਲੱਖਾਂ ਵਿਰੋਧੀ ਵਿਅਕਤੀਆਂ ਨੂੰ ਕਤਲ ਕਰਨ ਦੇ ਇਲਜ਼ਾਮ ਲਾਇਆ ਜਾਂਦਾ ਰਿਹਾ ਹੈ।
ਸਟਾਲਿਨ ਦਾ ਜਨਮ ਜਾਰਜੀਆ ਵਿੱਚ ਗੋਰੀ ਨਾਮਕ ਸਥਾਨ ਉੱਤੇ ਹੋਇਆ ਸੀ। ਉਸਦੇ ਮਾਤਾ ਪਿਤਾ ਗਰੀਬ ਸਨ।ਪਰਿਵਾਰ ਵਿੱਚ ਉਸ ਨੂੰ ਪਿਆਰ ਨਾਲ ਸੋਸੋ ਵੀ ਕਿਹਾ ਜਾਂਦਾ ਸੀ। ਜਦੋਂ ਜਾਰਜੀਆ ਵਿੱਚ ਨਵੇਂ ਪ੍ਰਕਾਰ ਦੇ ਜੁੱਤੇ ਬਨਣ ਲੱਗੇ ਤਾਂ ਜੋਜਫ ਦਾ ਪਿਤਾ ਤਿਫਲਿਸ ਚਲਾ ਗਿਆ। ਇੱਥੇ ਜੋਜਫ ਸੰਗੀਤ ਅਤੇ ਸਾਹਿਤ ਵਿੱਚ ਦਿਲਚਸਪੀ ਲੈਣ ਲੱਗ ਪਿਆ ਸੀ।
ਇਸ ਸਮੇਂ ਤਿਫਲਿਸ ਵਿੱਚ ਬਹੁਤ ਸਾਰਾ ਕ੍ਰਾਂਤੀਵਾਦੀ ਸਾਹਿਤ ਚੋਰੀ ਵੰਡਿਆ ਜਾਂਦਾ ਸੀ। ਜੋਜਫ ਇਨ੍ਹਾਂ ਕਿਤਾਬਾਂ ਨੂੰ ਬਹੁਤ ਚਾਅ ਨਾਲ ਪੜ੍ਹਨ ਲੱਗ ਪਿਆ ਸੀ। 19 ਸਾਲ ਦੀ ਉਮਰ ਵਿੱਚ ਉਹ ਮਾਰਕਸਵਾਦੀ ਗੁਪਤ ਸੰਸਥਾ ਦਾ ਮੈਂਬਰ ਬਣਿਆ।
1899 ਵਿੱਚ ਸਟਾਲਿਨ ਤੋਂ ਪ੍ਰੇਰਣਾ ਲੈ ਕੇ ਮਜ਼ਦੂਰਾਂ ਨੇ ਹੜਤਾਲ ਕੀਤੀ। ਸਰਕਾਰ ਨੇ ਉਨ੍ਹਾਂ ਮਜ਼ਦੂਰਾਂ ‘ਤੇ ਅਤਿਆਚਾਰ ਕੀਤਾ।
1900 ਵਿੱਚ ਤਿਫਲਿਸ ਦੇ ਦਲ ਨੇ ਫਿਰ ਕ੍ਰਾਂਤੀ ਦਾ ਪ੍ਰਬੰਧ ਕੀਤਾ। ਇਸਦੇ ਫਲਸਰੂਪ ਜੋਜਫ ਨੂੰ ਤੀਫਲਿਸ ਛੱਡ ਕੇ ਬਾਤੂਮ ਜਾਣਾ ਪਿਆ।
1902 ਈ.ਵਿੱਚ ਜੋਜਫ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।1903 ਤੋਂ 1913 ਦੇ ਵਿੱਚ ਉਸਨੂੰ ਛੇ ਵਾਰ ਸਾਇਬੇਰੀਆ ਭੇਜਿਆ ਗਿਆ।
ਮਾਰਚ 1917 ਵਿੱਚ ਸਭ ਕਰਾਂਤੀਕਾਰੀਆਂ ਨੂੰ ਆਜ਼ਾਦ ਕਰ ਦਿੱਤਾ ਗਿਆ। ਸਟਾਲਿਨ ਨੇ ਜਰਮਨ ਸੈਨਾਵਾਂ ਨੂੰ ਹਰਾ ਕੇ ਦੋ ਵਾਰ ਖਾਰਕੋਵ ਨੂੰ ਆਜ਼ਾਦ ਕੀਤਾ ਅਤੇ ਉਨ੍ਹਾਂ ਨੂੰ ਲੈਨਿਨ ਤੋਂ ਖਦੇੜ ਦਿੱਤਾ।
1922 ਵਿੱਚ ਸੋਵੀਅਤ ਸਮਾਜਵਾਦੀ ਗਣਰਾਜ ਦਾ ਸੰਘ ਬਣਾਇਆ ਗਿਆ ਅਤੇ ਸਟਾਲਿਨ ਉਸਦੀ ਕੇਂਦਰੀ ਸਬ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਲੈਨਿਨ ਅਤੇ ਟਰਾਟਸਕੀ ਵਿਸ਼ਵ ਕਰਾਂਤੀ ਦੇ ਸਮਰਥਕ ਸਨ।ਸਟਾਲਿਨ ਉਨ੍ਹਾਂ ਨਾਲ ਸਹਿਮਤ ਨਹੀਂ ਸੀ। ਜਦੋਂ ਉਸ ਸਾਲ ਲੈਨਿਨ ਨੂੰ ਲਕਵਾ ਮਾਰ ਗਿਆ ਤਾਂ ਸੱਤਾ ਲਈ ਟਰਾਟਸਕੀ ਅਤੇ ਸਟਾਲਿਨ ਵਿੱਚ ਸੰਘਰਸ਼ ਸ਼ੁਰੂ ਹੋ ਗਿਆ।
1924 ਵਿੱਚ ਲੈਨਿਨ ਦੀ ਮੌਤ ਦੇ ਬਾਅਦ ਸਟਾਲਿਨ ਨੇ ਚਾਰ ਸਾਲ ਦੇ ਸੰਘਰਸ਼ ਤੋਂ ਬਾਅਦ ਟਰਾਟਸਕੀ ਨੂੰ ਹਰਾ ਕੇ ਉਹ ਰੂਸ ਦਾ ਨੇਤਾ ਬਣ ਗਿਆ।
1928 ਵਿੱਚ ਸਟਾਲਿਨ ਦੀ ਪਹਿਲਾਂ ਪੰਜ ਸਾਲੀ ਯੋਜਨਾ ਦੇ ਤਿੰਨ ਮੁੱਖ ਉਦੇਸ਼ ਸਨ-ਸਮੂਹਿਕ ਖੇਤੀਬਾੜੀ, ਭਾਰੀ ਉਦਯੋਗ ਦੀ ਸਥਾਪਨਾ,ਅਤੇ ਨਵੇਂ ਕਿਰਤੀ ਸਮਾਜ ਦਾ ਨਿਰਮਾਣ।ਸਰਕਾਰ ਸਮੂਹਿਕ ਖੇਤਾਂ ਵਿੱਚ ਪੈਦਾ ਅਨਾਜ ਨੂੰ ਇੱਕ ਨਿਸ਼ਚਿਤ ਦਰ ਉੱਤੇ ਖਰੀਦਦੀ ਸੀ ਅਤੇ ਟਰੈਕਟਰ ਕਿਰਾਏ ਉੱਤੇ ਦਿੰਦੀ ਸੀ।ਨਿਰਧਨ ਅਤੇ ਮੱਧ ਵਰਗ ਦੇ ਕਿਸਾਨਾਂ ਨੇ ਇਸ ਯੋਜਨਾ ਦਾ ਸਮਰਥਨ ਕੀਤਾ। ਧਨੀ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ ਪਰ ਉਨ੍ਹਾਂ ਨੂੰ ਦਬਾਅ ਦਿੱਤਾ ਗਿਆ।
1940 ਈ . ਵਿੱਚ 86 % ਅਨਾਜ ਸਾਮੂਹਿਕ ਖੇਤਾਂ ਵਿੱਚ , 12 % ਸਰਕਾਰੀ ਫ਼ਾਰਮਾਂ ਵਿੱਚ ਅਤੇ ਕੇਵਲ 1 % ਵਿਅਕਤੀਗਤ ਕਿਸਾਨਾਂ ਦੇ ਖੇਤਾਂ ਵਿੱਚ ਪੈਦਾ ਹੋਣ ਲਗਾ।ਇਸ ਤਰ੍ਹਾ ਲੱਗਭੱਗ 12 ਸਾਲਾਂ ਵਿੱਚ ਰੂਸ ਵਿੱਚ ਖੇਤੀਬਾੜੀ ਵਿੱਚ ਇਹ ਕ੍ਰਾਂਤੀਵਾਦੀ ਤਬਦੀਲੀ ਹੋ ਗਈ। ਉਦਯੋਗ ਦਾ ਵਿਕਾਸ ਕਰਣ ਲਈ ਤੁਰਕਿਸਤਾਨ ਵਿੱਚ ਬਿਜਲੀ ਦਾ ਉਤਪਾਦਨ ਵਧਾਇਆ ਗਿਆ।
ਨਵੀਂ ਕ੍ਰਾਂਤੀ ਦੇ ਫਲਸਰੂਪ 1937 ਵਿੱਚ ਕੇਵਲ 10 % ਵਿਅਕਤੀ ਅਣਸਿੱਖਿਅਤ ਰਹਿ ਗਏ।1936 ਵਿੱਚ 13 ਰੂਸੀ ਨੇਤਾਵਾਂ ਉੱਤੇ ਸਟਾਲਿਨ ਨੂੰ ਮਾਰਨ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਸ ਪ੍ਰਕਾਰ ਸਟਾਲਿਨ ਨੇ ਆਪਣਾ ਰਸਤਾ ਸਾਫ਼ ਕਰ ਲਿਆ।1937 ਤੱਕ ਮਜ਼ਦੂਰ ਸੰਘ, ਸੋਵੀਅਤ ਅਤੇ ਸਰਕਾਰ ਦੇ ਸਾਰੇ ਵਿਭਾਗ ਪੂਰੀ ਤਰ੍ਹਾ ਉਸਦੇ ਅਧੀਨ ਹੋ ਗਏ। ਕਲਾ ਅਤੇ ਸਾਹਿਤ ਦੇ ਵਿਕਾਸ ਉੱਤੇ ਵੀ ਸਟਾਲਿਨ ਦਾ ਸਾਰਾ ਕਾਬੂ ਸੀ।1924 ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਰੂਸ ਦੀ ਸਰਕਾਰ ਨੂੰ ਮਾਨਤਾ ਦੇ ਦਿੱਤੀ।
1926 ਵਿੱਚ ਸੋਵਿਅਤ ਸਰਕਾਰ ਨੇ ਟਰਕੀ ਅਤੇ ਜਰਮਨੀ ਆਦਿ ਦੇਸ਼ਾਂ ਨਾਲ ਸੁਲ੍ਹਾ ਕੀਤੀ।1934 ਈ.ਵਿੱਚ ਰੂਸ ਰਾਸ਼ਟਰਸੰਘ ਦਾ ਮੈਂਬਰ ਬਣ ਗਇਆ। ਜਦੋਂ ਜਰਮਨੀ ਨੇ ਆਪਣੀ ਫੌਜੀ ਸ਼ਕਤੀ ਵਧਾ ਲਈ ਤਾਂ ਸਟਾਲਿਨ ਨੇ ਬ੍ਰਿਟੇਨ ਅਤੇ ਫ਼ਰਾਂਸ ਵਲੋਂ ਸੁਲ੍ਹਾ ਕਰਕੇ ਰੂਸ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ।ਉਸਨੇ 1939 ਵਿੱਚ ਜਰਮਨੀ ਦੇ ਆਪਸ ਵਿੱਚ ਹਮਲਾ ਨਾ ਕਰਨ ਦੀ ਸੁਲ੍ਹਾ ਕਰ ਲਈ।
5 ਮਾਰਚ 1953 ਨੂੰ ਉਨ੍ਹਾਂ ਦਾ ਮਾਸਕੋ ਵਿਚ ਦੇਹਾਂਤ ਹੋ ਗਿਆ। ਪ੍ਰਸਿੱਧ ਨਾਵਲ ‘ਡਾਨ ਵਹਿੰਦਾ ਰਿਹਾ’ ਦੇ ਲੇਖਕ ਮਿਖਾਈਲ ਸੋਲੋਖੋਵ ਲਿਖਦੇ ਹਨ, “ਸਟਾਲਿਨ ਦਾ ਕੱਦ ਘਟਾ ਕੇ ਪੇਸ਼ ਕਰਨਾ ਤੇ ਉਨ੍ਹਾਂ ਨੂੰ ਮੂਰਖ ਦੀ ਤਰ੍ਹਾਂ ਦਰਸਾਉਣਾ ਗਲਤ ਹੈ।ਪਹਿਲੀ ਗੱਲ ਇਹ ਬੇਈਮਾਨੀ ਹੈ ਅਤੇ ਦੂਜੀ ਗੱਲ ਸੋਵੀਅਤ ਲੋਕਾਂ ਲਈ ਬੇਇਨਸਾਫੀ ਹੈ।ਇਸ ਲਈ ਨਹੀਂ ਕਿ ਜੇਤੂਆਂ ਨੂੰ ਨਾਪਿਆ ਤੋਲਿਆ ਨਹੀਂ ਜਾਂਦਾ, ਸਗੋਂ ਸਭ ਤੋਂ ਵਧ ਕੇ ਇਸ ਲਈ ਅਜਿਹੇ ਦੋਸ਼ ਲਾਉਣੇ ਸਚਾਈ ਦੇ ਉਲਟ ਹਨ।”