ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਦੱਸਿਆ ਗਲਤ

Global Team
3 Min Read

ਅੰਮ੍ਰਿਤਸਰ :ਅੱਜ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ । ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕੀਤੀ । ਇਸਦੇ ਨਾਲ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਉਨ੍ਹਾਂਨੇ ਕਿਹਾ ਕਿ ਮੈਂ ਬਹੁਤ ਵੱਡੀ ਪੀੜਾ ‘ਚੋਂ ਲੰਘ ਰਿਹਾ ਹਾਂ।

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੇਰੇ ‘ਤੇ ਲਗਾਏ ਗਏ ਦੋਸ਼ ਝੂਠੇ ਹਨ। ਜੇਕਰ ਗਿਆਨੀ ਹਰਪ੍ਰੀਤ ਸਿੰਘ ਕੋਲ ਕੋਈ ਸਬੂਤ ਹੈ ਤਾਂ ਉਹ ਗੁਰੂ ਪੰਥ ਦੀ ਕਚਹਿਰੀ ਵਿਚ ਪੇਸ਼ ਕਰਨ। ਗਿਆਨੀ ਹਰਪ੍ਰੀਤ ਸਿੰਘ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਵਲਟੋਹਾ ਨੇ ਕਿਹਾ ਕਿ ਅੱਜ ਮੇਰੇ ਹਿਰਦੇ ‘ਤੇ ਬਹੁਤ ਵੱਡਾ ਦਰਦ ਹੈ ਉਹ ਮੈਂ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਜ਼ਿੰਦਗੀ ਵਿਚ ਇਹ ਬੜੇ ਕਸ਼ਟ ਦੇਖੇ, ਬੜਾ ਔਖਾ ਸਮਾਂ ਦੇਖਿਆ, ਪਰ ਮੈਂ ਕਦੇ ਵੀ ਆਪਣੇ ਆਪ ਨੂੰ ਮਾਨਸਿਕ ਰੂਪ ਵਿੱਚ ਅਜਿਹੇ ਦਰਦ ‘ਚ ਮਹਿਸੂਸ ਨਹੀਂ ਕੀਤਾ। ਇਕ ਨਿਮਾਣੇ ਸਿੱਖ ਵਾਂਗ ਮੈਂ ਸਭ ਕੁਝ ਸਵੀਕਾਰ ਕਰ ਲਿਆ ਸੀ।

16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੇ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੈਠ ਕੇ ਦੋਸ਼ ਲਗਾਏ ਹਨ। ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਸਤਿਗੁਰੂ ਤੇਰੇ ਦਰ ‘ਤੇ ਤੇਰੀ ਕਚਹਿਰੀ ‘ਚ ਤੇਰੀ ਫਸੀਲ ਦੇ ਥੱਲੇ ਖੜ੍ਹਾਂ ਹਾਂ। ਸਤਿਗੁਰੂ ਤੂੰ ਜਾਣੀ ਜਾਣ ਹੈ। ਕੌਣ ਸੱਚਾ ਹੈ ਕੌਣ ਝੂਠਾ ਸਤਿਗੁਰੂ ਝੂਠ ਹੈ, ਤੇਰੇ ਸਿਧਾਂਤ ਤੋਂ ਬਹੁਤ ਦੂਰ ਦੀਆਂ ਗੱਲਾਂ ਕੀਤੀਆਂ ਗਈਆਂ ਤੇਰੇ ਸਿਧਾਂਤ ਨੂੰ ਧੱਕਾ ਲਾਇਆ ਗਿਆ। ਮੇਰੇ ਵਰਗੇ ਇਕ ਨਿਮਾਣੇ ਸਿੱਖ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿੰਨੇ ਵੀ ਦੋਸ਼ ਲਗਾਏ ਹਨ, ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਨਿੱਜੀ ਲੈ ਕੇ ਜਾਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਦੀਆਂ ਬੱਚੀਆਂ ਨੂੰ ਲੈ ਕੇ ਜਾਂ ਉਹਨਾਂ ਦੀ ਜਾਤ ਨੂੰ ਲੈ ਕੇ ਦੋਸ਼ ਲਗਾਏ ਹਨ। ਸਤਿਗੁਰੂ ਮੈਂ ਕਦੇ ਸੋਚ ਵੀ ਨਹੀਂ ਸਕਦਾ ਬਹੁਤ ਵੱਡਾ ਬੋਝ ਮੇਰੇ ‘ਤੇ ਹੈ। ਸੱਚ ਝੂਠ ਦਾ ਨਿਤਾਰਾ ਤੂੰ ਕਰਨਾ, ਪਰ ਮੇਰੀ ਇੰਨੀ ਕੁ ਬੇਨਤੀ ਤੇਰੀ ਕਚਹਿਰੀ ‘ਚ ਹਾਜ਼ਰ ਹੋ ਗਿਆ ਤੇਰੀ ਫਸੀਲ ‘ਤੇ ਹਾਜ਼ਰ ਹੋ ਗਿਆ ਮੈਂ ਆਪਣਾ ਦਰਦ ਰੱਖਦਾ ਹੋਇਆ।

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਏਨਾਂ ਦੋਸ਼ਾਂ ਨੇ ਮੈਨੂੰ ਮਾਨਸਿਕ ਤੌਰ ‘ਤੇ ਬਹੁਤ ਪੀੜਾ ਦਿੱਤੀ ਹੈ। ਮੈਂ ਜਿੰਦਗੀ ‘ਚ ਬੜੇ ਜਫਰ ਜਾਲੇ ਹਨ ਅਤੇ ਜਬਰ ਝੱਲੇ ਹਨ।ਪਰ ਏਨਾਂ ਜਬਰਾਂ ਨੂੰ ਮੈਂ ਹਮੇਸ਼ਾਂ ਚੜਦੀ ਕਲਾ ਨਾਲ ਬਰਦਾਸ਼ਤ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment