ਰੂਸੀ ਸਕੂਲ ‘ਚ ਜ਼ਬਰਦਸਤ ਗੋਲੀਬਾਰੀ, ਹਮਲਾਵਰ ਸਮੇਤ ਚਾਰ ਲੋਕਾਂ ਦੀ ਮੌਤ

Rajneet Kaur
2 Min Read

ਨਿਊਜ਼ ਡੈਸਕ: ਮੱਧ ਰੂਸ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੌਕੇ ਤੋਂ ਆ ਰਹੀ ਮੁਢਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਇੱਕ ਕਿੰਡਰਗਾਰਟਨ ਸਕੂਲ ‘ਤੇ ਲਗਾਤਾਰ ਗੋਲੀਆਂ ਚਲਾਈਆਂ ਗਈਆਂ। ਸਥਾਨਕ ਪ੍ਰਸ਼ਾਸਨ ਨੇ ਇਸ ਗੋਲੀਬਾਰੀ ਦੀ ਘਟਨਾ ਵਿੱਚ ਦੋ ਮਾਸੂਮ ਸਕੂਲੀ ਬੱਚਿਆਂ ਸਮੇਤ ਇੱਕ ਅਧਿਆਪਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਸ ਹਮਲੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਜਦੋਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਇੱਕ ਹਥਿਆਰਬੰਦ ਹਮਲਾਵਰ ਨੂੰ ਗੋਲੀਬਾਰੀ ਕਰਦੇ ਹੋਏ ਦੇਖਿਆ ਗਿਆ। ਜਵਾਬੀ ਕਾਰਵਾਈ ‘ਚ ਹਮਲਾਵਰ ਮੌਕੇ ‘ਤੇ ਹੀ ਮਾਰਿਆ ਗਿਆ। ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸ਼ਹਿਰ ਦੇ ਸੂਚਨਾ ਵਿਭਾਗ ਦੇ ਮੁਖੀ ਦਮਿਤਰੀ ਕਮਲ ਨੇ ਉਲਯਾਨੋਵਸਕ ਖੇਤਰ ਵਿੱਚ ਗੋਲੀਬਾਰੀ ਰੁਕਣ ਤੋਂ ਬਾਅਦ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਮਲਾਵਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਉਮਰ ਬਾਰੇ ਸਹੀ ਜਾਣਕਾਰੀ ਉਪਲਬਧ ਨਹੀਂ ਹੈ। ਜਦੋਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਮਾਰੇ ਗਏ ਬੱਚਿਆਂ ਦੀ ਉਮਰ ਤਿੰਨ ਤੋਂ ਛੇ ਸਾਲ ਦੇ ਵਿਚਕਾਰ ਹੋ ਸਕਦੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment