ਵਿਮੁਕਤ ਤੇ ਘੁਮੰਤੂ ਜਾਤੀ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤੇ ਗ੍ਰਾਮੀਣ ਦੇ ਤਹਿਤ ਮਿਲੇਗੀ ਆਵਾਸ ਦੀ ਸਹੂਲਤ: ਮੁੱਖ ਮੰਤਰੀ

Prabhjot Kaur
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਵਿਮੁਕਤ ਤੇ ਘੁਮੰਤੂ ਜਾਤੀ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੌਜਨਾ ਸ਼ਹਿਰ ਤੇ ਗ੍ਰਾਮੀਣ ਦੇ ਤਹਿਤ ਆਵਾਸ ਦੀ ਸਹੂਲਤ ਮਿਲੇਗੀ। ਇਸ ਦੇ ਲਈ ਸਾਰੇ ਪਰਿਵਾਰ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਜਰੂਰ ਕਰਵਾਉਣ ਤਾਂ ਜੋ ਉਨ੍ਹਾਂ ਦੇ ਸਿਰ ‘ਤੇ ਛੱਤ ਦੇ ਸਪਨੇ ਨੂੰ ਸਾਕਾਰ ਕੀਤਾ ਜਾ ਸਕੇ।

ਮੁੱਖ ਮੰਤਰੀ ਅੱਜ ਆਪਣੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ‘ਤੇ ਬਾਬਾ ਲੱਖੀਸ਼ਾਹ ਬਨਜਾਰਾ ਜੀ ਦੀ ਜੈਯੰਤੀ ਦੇ ਮੌਕੇ ‘ਤੇ ਉਨ੍ਹਾਂ ਨਾਲ ਮਿਲਣ ਆਏ ਬਨਜਾਰਾ ਸਮਾਜ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਬਾਬਾ ਲੱਖੀਸ਼ਾਹ ਬਨਜਾਰਾ ਜੀ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ 31 ਅਗਸਤ ਨੂੰ ਸਰਕਾਰੀ ਤੌਰ ‘ਤੇ ਵਿਮੁਕਤ ਦਿਵਸ ਮਨਾਇਆ ਜਾਵੇਗਾ।

ਡੀਨੋਟੀਫਾਇਡ ਜਨਜਾਤੀ ਵਿਕਾਸ ਨਿਗਮ ਦੇ ਗਠਨ ਦਾ ਵੀ ਦਿੱਤਾ ਭਰੋਸਾ

ਨਾਇਬ ਸਿੰਘ ਨੇ ਕਿਹਾ ਕਿ ਵਿਮੁਕਤ, ਘੁਮੰਤੂ ਤੇ ਟਪਰੀਵਾਸ (ਡੀ-ਨੋਟੀਫਾਇਡ) ਜਾਤੀਆਂ ਦੀ ਸੂਚੀ ਵਿਚ ਅਨੁਸੂਚਿਤ ਜਾਤੀ ਦੀ 20 ਅਤੇ ਪਿਛੜਾ ਵਰਗ ਦੀ 13 ਜਾਤੀਆਂ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਜਾਤੀਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸੂਬਾ ਸਰਕਾਰ ਨੇ ਵੱਖ ਤੋਂ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਭਵਿੱਖ ਵਿਚ ਬੋਰਡ ਦੇ ਮੈਂਬਰ ਇੰਨ੍ਹਾਂ ਸਮਾਜ ਤੋਂ ਨਾਮਜਦ ਕੀਤੇ ਜਾਣਗੇ। ਮੁੱਖ ਮੰਤਰੀ ਨੇ ਡੀਨੋਟੀਫਾਇਡ ਜਨਜਾਤੀ ਵਿਕਾਸ ਨਿਗਮ ਦੇ ਗਠਨ ਦਾ ਵੀ ਭਰੋਸਾ ਦਿੱਤਾ।

- Advertisement -

ਅਨੁਸੂਚਿਤ ਜਨਜਾਤੀ ਦੇ ਸਮਾਨ ਰਾਖਵਾਂ ਦਾ ਲਾਭ ਦੇਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਜਾਵੇਗਾ ਪੱਤਰ

ਸਮਾਜ ਦੇ ਨੁਮਾਇੰਦਿਆਂ ਵੱਲੋਂ ਅਨੁਸੂਚਿਤ ਜਨਜਾਤੀ ਦੇ ਸਮਾਨ ਰਾਖਵਾਂ ਦਾ ਲਾਭ ਦੇਣ ਦੀ ਮੰਗ ‘ਤੇ ਮੁੱਖ ਮੰਤਰੀ ਨੇ ਭਰਸਾ ਦਿੱਤਾ ਕਿ ਇਸ ਸਬੰਧ ਵਿਚ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਪਿਛੜਾ ਵਰਗ ਜਾਤੀਆਂ ਲਈ ਸਰਕਾਰ ਕੰਮ ਕਰ ਰਹੀ ਹੈ ਅਤੇ ਅੰਤੋਂਦੇਯ ਦੀ ਭਾਵਨਾ ਨਾਲ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਡਬਲ ਇੰਜਨ ਸਰਕਾਰ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯੋਜਨਾਵਾਂ ਚਲਾਈਆਂ ਹੈ, ਇਸ ਲਈ ਆਯੂਸ਼ਮਾਨ ਭਰਤ ਤੇ ਚਿਰਾਯੂ ਹਰਿਆਣਾ ਯੋਜਨਾ ਦਾ ਲਾਭ ਚੁੱਕਣ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਸਹੂਲਤ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜਾਨਾ ਸਵੇਰੇ 9 ਤੋਂ 11 ਵਜੇ ਤਕ ਜਨ ਸਮਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ। ਪਰਿਵਾਰ ਪਹਿਚਾਣ ਪੱਤਰ ਵਿਚ ਆਮਦਨ ਜਾਂ ਹੋਰ ਕੋਈ ਗਲਤੀਆਂ ਹਨ ਤਾਂ ਲੋਕ ਇਕ ਸਾਦੇ ਕਾਗਜ ‘ਤੇ ਲਿਖ ਕੇ ਡਿਪਟੀ ਕਮਿਸ਼ਨਰ ਨੁੰ ਦੇ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਅਭੂਤਪੂਰਵ ਵਿਕਾਸ ਹੋਇਆ ਹੈ। ਪ੍ਰਧਾਨ ਮੰਤਰੀ ਨੇ ਬਹੁਤ ਪਿਛੜੇ ਜਿਲ੍ਹਿਆਂ ਨੁੰ ਵਿਕਸਿਤ ਕਰਨ ਦੇ ਲਈ ਚਾਹਵਾਨ ਜਿਲ੍ਹਿਆਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਹਰਿਆਣਾ ਦਾ ਨੁੰਹ ਜਿਲ੍ਹਾ ਸ਼ਾਮਿਲ ਹੈ। ਅੱਜ ਨੁੰਹ ਜਿਲ੍ਹੇ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਹੈ ਅਤੇ ਭਵਿੱਖ ਵਿਚ ਰਾਜ ਵਿਚ ਵਿਕਾਸ ਕੰਮਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਦਾ ਟੀਚਾ ਇਹੀ ਹੈ ਕਿ ਪਿਛੜਿਆਂ ਨੁੰ ਉਨ੍ਹਾਂ ਦਾ ਹੱਕ ਮਿਲੇ ਅਤੇ ਉਹ ਮੁੱਖ ਧਾਰਾ ਨਾਲ ਜੁੜਨ।

Share this Article
Leave a comment