Home / Uncategorized / ਜਦੋਂ ਮੇਅਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਨਹੀਂ ਕੀਤੇ ਪੂਰੇ, ਲੋਕਾਂ ਨੇ ਗੱਡੀ ਨਾਲ ਬੰਨ੍ਹ ਕੇ ਸੜਕ ‘ਤੇ ਘੜੀਸਿਆ

ਜਦੋਂ ਮੇਅਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਨਹੀਂ ਕੀਤੇ ਪੂਰੇ, ਲੋਕਾਂ ਨੇ ਗੱਡੀ ਨਾਲ ਬੰਨ੍ਹ ਕੇ ਸੜਕ ‘ਤੇ ਘੜੀਸਿਆ

ਚੋਣਾਂ ਦੌਰਾਨ ਤੁਸੀਂ ਸਿਆਸੀ ਆਗੂਆਂ ਨੂੰ ਕਈ ਤਰ੍ਹਾਂ ਦੇ ਵਾਅਦੇ ਕਰਦੇ ਤਾਂ ਸੁਣਿਆ ਹੀ ਹੋਵੇਗਾ ਤੇ ਚੋਣਾਂ ਜਿੱਤ ਦੇ ਹੀ ਉਨ੍ਹਾਂ ਸਭ ਵਾਅਦਿਆਂ ਨੂੰ ਭੁੱਲਦੇ ਹੋਏ ਵੀ ਵੇਖਿਆ ਹੀ ਹੋਵੇਗਾ। ਝੂਠੇ ਵਾਅਦੇ ਕਰਕੇ ਚੋਣਾਂ ਜਿੱਤਣਾ ਦੁਨੀਆਂ ਭਰ ਦੇ ਸਿਆਸੀ ਆਗੂਆਂ ਦਾ ਬਹੁਤ ਪੁਰਾਨਾ ਪੈਂਤਰਾ ਹੈ, ਅਜਿਹਾ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ ਜਦੋਂ ਜਨਤਾ ਨੇ ਇਸ ਝੂਠੇ ਵਾਅਦੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਪਰ ਪਹਿਲੀ ਵਾਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਅਸਲ ‘ਚ ਮੈਕਸਿਕੋ ਦੇ ਚਿਆਪਾਸ ਰਾਜ ਦੇ ਮਾਰਗਾਰਿਟਾਸ ਦੇ ਲੋਕਾਂ ਨੇ ਉੱਥੋਂ ਦੇ ਮੇਅਰ ਜਾਰਜ ਲੁਇਸ ਏਸਕੇਂਡਨ ਹਰਨਾਂਡੇਜ ਨੂੰ ਸੜਕ ਬਣਵਾਉਣ ਦਾ ਵਚਨ ਪੂਰਾ ਨਾ ਕਰਨ ‘ਤੇ ਕਾਰ ਨਾਲ ਬੰਨ੍ਹ ਕੇ ਘੜੀਸਿਆ। ਮੇਅਰ ਜਾਰਜ ਨੇ ਚੋਣਾਂ ਦੌਰਾਨ ਲੋਕਾਂ ਨਾਲ ਸੜਕ ਬਣਵਾਉਣ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਦਾ ਕਾਰਜਕਾਲ ਲਗਭਗ ਪੂਰਾ ਹੋਣ ਵਾਲਾ ਹੈ ਤੇ ਉਨ੍ਹਾਂ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ। ਵਾਅਦਾ ਪੂਰਾ ਨਾ ਕਰਨ ‘ਤੇ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਦਫਤਰ ਘੇਰ ਲਿਆ। ਜਿਵੇਂ ਹੀ ਮੇਅਰ ਦਫਤਰ ਤੋਂ ਬਾਹਰ ਨਿਕਲੇ, ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਤੇ ਕਾਰ ਦੇ ਪਿੱਛੇ ਬੰਨ੍ਹ ਕੇ ਸ਼ਹਿਰ ਦੀਆਂ ਸੜ੍ਹਕਾਂ ‘ਤੇ ਕਾਫ਼ੀ ਦੇਰ ਤੱਕ ਘੜੀਸਦੇ ਰਹੇ, ਫਿਰ ਜਦੋਂ ਪੁਲਿਸ ਨੇ ਮਾਮਲੇ ਵਿੱਚ ਦਖਲ ਦਿੱਤਾ ਉਦੋਂ ਪਿੰਡ ਵਾਸੀਆਂ ਨੇ ਮੇਅਰ ਨੂੰ ਛੱਡਿਆ। ਇਸ ਘਟਨਾ ਵਿੱਚ ਹਾਲਾਂਕਿ ਮੇਅਰ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਇਸ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਸੀਆਂ ‘ਚ ਝੜਪ ਵੀ ਹੋਈ, ਜਿਸ ਵਿੱਚ 20 ਲੋਕ ਜਖ਼ਮੀ ਹੋ ਗਏ ਤੇ ਪੁਲਿਸ ਵੱਲੋਂ ਇਸ ਮਾਮਲੇ ‘ਚ 30 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਥਨਕ ਮੀਡੀਆ ਅਨੁਸਾਰ ਘਟਨਾ ਤੋਂ ਅੱਠ ਘੰਟੇ ਬਾਅਦ ਮੇਅਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਡਰਾਇਆ ਨਹੀਂ ਜਾਵੇਗਾ ਤੇ ਨਾ ਹੀ ਪੁਲਿਸ ਉਨ੍ਹਾਂ ਦੇ ਖਿਲਾਫ ਕਿਸੇ ਪ੍ਰਕਾਰ ਦੀ ਕਾਰਵਾਈ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਅਗਵਾਹ ਤੇ ਕਤਲ ਦੀ ਕੋਸ਼ਿਸ਼ ਦੀ ਇਸ ਘਟਨਾ ਨੂੰ ਉਹ ਹੋਰ ਤੂਲ ਨਹੀਂ ਦੇਣਗੇ ।

Check Also

‘ਜੇਕਰ ਭਾਰਤ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟੀਕਾਕਰਨ ਤਹਿਤ ਲਿਆਉਣ ’ਚ ਦੇਰੀ ਨਾ ਕੀਤੀ ਹੁੰਦੀ ਤਾਂ ਹਾਲਾਤ ਬਿਹਤਰ ਹੁੰਦੇ’: ਕੈਪਟਨ

ਚੰਡੀਗੜ: ਕੇਂਦਰ ਸਰਕਾਰ ਵੱਲੋਂ ਕੋਵਿਡ ਮਾਮਲਿਆਂ ’ਚ ਵਾਧੇ ਬਾਰੇ ਆਪਣੀ ਸਰਕਾਰ ਦੀ ਕੀਤੀ ਗਈ ਆਲੋਚਨਾ …

Leave a Reply

Your email address will not be published. Required fields are marked *