Breaking News

15 ਨਵੰਬਰ ਨੂੰ ਲਾਂਚ ਹੋਵੇਗਾ ਵਿਕਰਮ ਐੱਸ ਰਾਕੇਟ, ਵਿਗਿਆਨੀਆਂ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਭਾਰਤ ਦੇ ਨਿੱਜੀ ਖੇਤਰ ਵੱਲੋਂ ਵਿਕਸਤ ਪਹਿਲਾਂ ਰਾਕੇਟ ‘ਵਿਕਰਮ-ਐਸ’ 15 ਨਵੰਬਰ ਨੂੰ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਹੈਦਰਾਬਾਦ ਸਥਿਤ ਸਪੇਸ ਸਟਾਰਟਅੱਪ ‘ਸਕਾਈਰੂਟ ਏਰੋਸਪੇਸ’ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ।

ਜਿਕਰ ਏ ਖਾਸ ਹੈ ਸਕਾਈਰੂਟ ਏਰੋਸਪੇਸ ਦਾ ਇਹ ਪਹਿਲਾ ਮਿਸ਼ਨ, ਜਿਸ ਦਾ ਨਾਮ ‘ਪ੍ਰਾਟ’ ਹੈ, ਤਿੰਨ ਉਪਭੋਗਤਾ ਪੇਲੋਡ ਲੈ ਕੇ ਜਾਵੇਗਾ ਅਤੇ ਸ਼੍ਰੀਹਰੀਕੋਟਾ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ।

ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ, ”ਦਿਲ ਦੀ ਧੜਕਣ ਵਧ ਗਈ ਹੈ। ਸਾਰਿਆਂ ਦੀਆਂ ਨਜ਼ਰਾਂ ਅਸਮਾਨ ਵੱਲ ਹਨ। ਧਰਤੀ ਸੁਣ ਰਹੀ ਹੈ। ਇਹ 15 ਨਵੰਬਰ 2022 ਨੂੰ ਲਾਂਚ ਹੋਣ ਦਾ ਸੰਕੇਤ ਹੈ।

ਸਕਾਈਰੂਟ ਏਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ ਪਵਨ ਕੁਮਾਰ ਚੰਦਨਾ ਨੇ ਦੱਸਿਆ ਕਿ ਲਾਂਚਿੰਗ ਸਵੇਰੇ 11.30 ਵਜੇ ਕੀਤੀ ਜਾਵੇਗੀ।

Check Also

Filing Nomination

Up ‘ਚ ਮੈਨਪੁਰੀ ਲੋਕ ਸਭਾ ਸੀਟ ਸਮੇਤ ਰਾਮਪੁਰ ਅਤੇ ਖਤੌਲੀ ਵਿਧਾਨ ਸਭਾ ਸੀਟਾਂ ਤੇ ਅੱਜ ਹੋਵੇਗੀ ਜ਼ਿਮਨੀ ਚੋਣ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਮੈਨਪੁਰੀ ਲੋਕ ਸਭਾ ਸੀਟ ਅਤੇ ਰਾਮਪੁਰ ਅਤੇ ਖਤੌਲੀ ਵਿਧਾਨ ਸਭਾ …

Leave a Reply

Your email address will not be published. Required fields are marked *