ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਦੇ ਫਾਰਮ ਹਾਊਸ ’ਤੇ ਵਿਜੀਲੈਂਸ ਦੀ ਰੇਡ

Rajneet Kaur
1 Min Read

ਚੰਡੀਗੜ੍ਹ : ਪੰਜਾਬ ਦੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ’ਤੇ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਟੀਮ ਨੇ ਛਾਪਾ ਮਾਰ ਕੇ ਪਹਿਲਾਂ ਫਾਰਮ ਹਾਊਸ ਦੀ ਜਗ੍ਹਾ ਦੀ ਮਿਣਤੀ ਕੀਤੀ ਅਤੇ ਫਿਰ ਉਸ ‘ਤੇ ਬਣ ਰਹੀ ਇਮਾਰਤ ਨੂੰ ਨਾਪਿਆ। ਵਿਜੀਲੈਂਸ ਦੀ ਤਕਨੀਕੀ ਟੀਮ ਮੀਟਰ ਲਗਾਉਣ ਤੋਂ ਬਾਅਦ ਖਰਚੇ ਦਾ ਪੂਰਾ ਮੁਲਾਂਕਣ ਕਰ ਰਹੀ ਹੈ।

ਦਸ ਦਈਏ ਕਿ ਵਿਜੀਲੈਂਸ ਦੀ ਟੈਕਨੀਕਲ ਟੀਮ ਸਿਸਵਾਂ ਫਾਰਮ ਨੇੜੇ ਮਾਣਕਪੁਰ ਸ਼ਰੀਫ ’ਚ ਨਿਰਮਾਣ ਅਧੀਨ ਫਾਰਮ ਹਾਊਸ ਦੀ ਪੈਮਾਇਸ਼ ਕਰ ਰਹੀ ਹੈ। ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਤ ਦੇ ਨੇੜੇ ਹੈ। ਕਿਕੀ ਢਿੱਲੋਂ ਇਸ ਫਾਰਮ ਅਤੇ ਹੋਰ ਜਾਇਦਾਦਾਂ ਨੂੰ ਲੈ ਕੇ ਵਿਜੀਲੈਂਸ ਦੇ ਰਡਾਰ ‘ਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment