ਵਿਜੈ ਦਿਵਸ – ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਪਾਕਿਸਤਾਨ ਦੇ 93 ਹਜ਼ਾਰ ਸੈਨਿਕਾਂ ਨੇ ਕੀਤਾ ਸੀ ਆਤਮ ਸਮਰਪਣ

TeamGlobalPunjab
4 Min Read

-ਅਵਤਾਰ ਸਿੰਘ

1947 ਤੋਂ ਪਹਿਲਾਂ ਬੰਗਲਾਦੇਸ਼ ਵੀ ਪਾਕਿਸਤਾਨ ਵਾਂਗ ਭਾਰਤ ਦਾ ਹਿੱਸਾ ਸੀ। 1969 ਵਿੱਚ ਜਨਰਲ ਯਹੀਆ ਖਾਂ ਨੇ ਰਾਜ ਸੰਭਾਲਦਿਆਂ ਐਲਾਨ ਕੀਤਾ ਸੀ ਕਿ ਅਗਲੇ ਸਾਲ ਪੂਰਬੀ ਪਾਕਿਸਤਾਨ ਵਿੱਚ ਚੋਣਾਂ ਹੋਣਗੀਆਂ।

ਦਸੰਬਰ 1970 ਨੂੰ ਚੋਣਾਂ ਵਿੱਚ ਸ਼ੇਖ ਮੁਜੀਬ ਰਹਿਮਾਨ ਦੀ ਅਗਵਾਈ ਹੇਠਲੀ ਅਵਾਮੀ ਲੀਗ ਪਾਰਟੀ ਦੀ ਭਾਰੀ ਜਿੱਤ ਹੋਈ। ਸ਼ੇਖ ਮੁਜੀਬ ਨੇ ਅਸੈਂਬਲੀ ਬਣਾਉਣ ਤੇ ਛੇ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਯਹੀਆ ਖਾਂ ਨੂੰ ਕਿਹਾ, ਪਰ ਉਸ ਨੇ ਇਕ ਮਾਰਚ 1971 ਨੂੰ ਐਲਾਨ ਕੀਤਾ ਕਿ ਅਸੈਂਬਲੀ ਨਹੀਂ ਬਣੇਗੀ ਤਾਂ ਇਸਦੇ ਵਿਰੋਧ ਵਿੱਚ ਮੁਜ਼ਹਾਰੇ ਹੋਣੇ ਸ਼ੁਰੂ ਹੋ ਗਏ।

ਮੁਜੀਬ ਰਹਿਮਾਨ ਨੇ ਕਿਹਾ ਸਾਨੂੰ ਪੱਛਮੀ ਪਾਕਿਸਤਾਨ ‘ਤੇ ਭਰੋਸਾ ਨਹੀਂ ਰਿਹਾ ਇਸ ਲਈ ਅਸੀਂ ਹੁਣ ਆਜ਼ਾਦੀ ਲੈ ਕੇ ਰਹਾਂਗੇ। ਹਾਲਾਤ ਵਿਗੜਦੇ ਵੇਖ ਕੇ ਜਨਰਲ ਟਿਕਾ ਖਾਂ ਦੀ ਅਗਵਾਈ ਵਿੱਚ ਬਹੁਤ ਸਾਰੀ ਫੌਜ ਅਵਾਮੀ ਲੀਗ ਪਾਰਟੀ ਦੇ ਅੱਡੇ ਤਬਾਹ ਕਰਨ ਭੇਜੀ, ਜਿਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਕਾਰਨ ਅਵਾਮੀ ਲੀਗ ਪਾਰਟੀ ਮੈਂਬਰ ਤੇ ਲੱਖਾਂ ਲੋਕ ਭਾਰਤ ਪਹੁੰਚ ਗਏ।

- Advertisement -

ਰੋਟੀ, ਕੱਪੜੇ ਆਦਿ ਤੇ ਭਾਰਤ ਦਾ ਇਕ ਦਿਨ ਦਾ ਦਸ ਕਰੋੜ ਰੁਪਏ ਦਾ ਖਰਚ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਥਲ ਸੈਨਾ ਮੁਖੀ ਜਨਰਲ ਮਾਣਕ ਸ਼ਾਹ ਨੂੰ ਕਿਹਾ ਕਿ ਉਹ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਾਵੇ। ਉਸ ਸਮੇਂ ਮੇਜਰ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਮੁਕਤੀ ਬਹਿਨੀ ਨਾਂ ਦੀ ਫੌਜ ਬਣਾਈ ਗਈ।

ਹਾਲਾਤ ਨੂੰ ਵੇਖਦੇ ਪਾਕਿਸਤਾਨ ਨੇ ਦੋਹਾਂ ਪਾਸਿਆਂ ਤੋਂ ਤਿੰਨ ਦਸੰਬਰ 1971 ਨੂੰ ਹਵਾਈ ਹਮਲੇ ਕਰਕੇ ਜੰਗ ਸ਼ੁਰੂ ਕਰ ਦਿੱਤੀ। ਪੂਰਬੀ ਪਾਕਿਸਤਾਨ ਵਿੱਚ ਤਾਂ 16 ਅਗਸਤ ਤੋਂ ਭਾਰਤ ਵੱਲੋਂ ਗੁਪਤ ਰੂਪ ਵਿੱਚ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ।

ਪਾਕਿਸਤਾਨ ਦੇ ਜਲ ਸੈਨਾ ਜੰਗੀ ਬੇੜੇ ਬੇਅਸਰ ਕਰ ਦਿੱਤੇ ਸਨ। ਛੇ ਦਸੰਬਰ ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਮਾਨਤਾ ਦੇ ਦਿੱਤੀ। ਜਨਰਲ ਮਾਣਕਸ਼ਾਹ ਨੇ ਧਮਕੀ ਦਿੱਤੀ ਕਿ ਤੁਰੰਤ ਹਥਿਆਰ ਸੁੱਟ ਦਿੱਤੇ ਜਾਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਪਾਕਿ ਦੇ ਜਨਰਲ ਏ ਏ ਕੇ ਨੇ ਹਾਰ ਨੂੰ ਵੇਖਦਿਆਂ 93 ਹਜ਼ਾਰ ਸੈਨਿਕਾਂ ਸਮੇਤ 16 ਦਸੰਬਰ ਨੂੰ ਭਾਰਤੀ ਪੂਰਬੀ ਕਮਾਂਡ ਦੇ ਆਰਮੀ ਕਮਾਂਡਰ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕਰਦਿਆਂ ਕਾਗਜ਼ਾਂ ਉਤੇ ਆਪਣੇ ਦਸਤਖਤ ਕਰ ਦਿੱਤੇ।

ਇਹ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵਡੀ ਇਤਿਹਾਸਕ ਘਟਨਾ ਸੀ। 1975 ਵਿੱਚ ਸ਼ੇਖ ਮੁਜੀਬ ਤੇ ਫਿਰ ਜਿਆ ਉਲ ਰਹਿਮਾਨ ਦੇ ਕਤਲਾਂ ਤੋਂ ਬਾਅਦ ਸ਼ੇਖ ਹੁਸੀਨਾ ਪ੍ਰਧਾਨ ਮੰਤਰੀ ਬਣੀ। ਬੰਗਲਾਦੇਸ਼ ਵਿੱਚ ਇੰਟਰਨੈਟ, ਬਲੌਗ ਅਤੇ ਵਿਚਾਰ ਚਰਚਾ ਵਿਚ ਆਜ਼ਾਦ ਚਿੰਤਕਾਂ ਤੇ ਇਸਲਾਮਪ੍ਰਸਤਾਂ ਵਿੱਚ ਵਿਚਾਰਾਂ ਦੀ ਜੰਗ ਚਲ ਰਹੀ ਹੈ।

ਬੰਗਲਾਦੇਸ਼ੀ ਆਤੰਕੀ ਪੂਰੀ ਦੁਨੀਆ ਨਾਲ ਜੁੜੇ ਹੋਏ ਹਨ। ਉਹ ਆਜਾਦ ਸੋਚ ਵਾਲੇ ਚਿੰਤਕਾਂ ਅਨੰਤਾ ਬਿਜੋਏ ਦਾਸ ਅਤੇ ਅਵਿਜੀਤ ਰੌਏ ਵਰਗਿਆਂ ਦੇ ਕਤਲ ਕਰ ਚੁੱਕੇ ਹਨ। 2013 ਤੋਂ ਬਾਅਦ ਦਰਜਨ ਦੇ ਕਰੀਬ ਆਜ਼ਾਦ ਚਿੰਤਕ ਅੱਤਵਾਦੀਆਂ ਵੱਲੋਂ ਮਾਰੇ ਜਾ ਚੁਕੇ ਹਨ। ਬੰਗਲਾਦੇਸ਼ੀ ਦੇਸ਼ ਦਾ ਆਜ਼ਾਦੀ ਦਿਵਸ 26 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੰਗਲਾਦੇਸ਼ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ। ਬੰਗਬੰਧੁ ਦੇ ਨਾਮ ਤੋਂ ਪ੍ਰਸਿੱਧ ਸ਼ੇਖ ਮੁਜੀਬ ਰਹਿਮਾਨ ਵੱਲੋਂ 25 ਮਾਰਚ 1971 ਦੀ ਅੱਧੀ ਰਾਤ ਦੇ ਬਾਅਦ ਪਾਕਿਸਤਾਨ ਆਪਣੇ ਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ ਗਈ, ਉਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ।

- Advertisement -

26 ਮਾਰਚ 1971 ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਹੋ ਗਈ ਸੀ। ਅੰਤ ਵਿੱਚ ਜਿੱਤ 16 ਦਸੰਬਰ ਨੂੰ ਇੱਕ ਹੀ ਸਾਲ ਵਿੱਚ ਹਾਸਲ ਕੀਤੀ ਗਈ ਸੀ, ਜੋ ਫਤਹਿ ਜਾਂ ਵਿਜੈ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ਼ੇਖ ਮੁਜੀਬ ਰਹਿਮਾਨ ਨੇ ਪਾਕਿਸਤਾਨ ਦੇ ਖਿਲਾਫ ਹਥਿਆਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ। ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਬਣੇ। ਇਸ ਮੌਕੇ ਬੰਗਲਾਦੇਸ਼ ਵਿੱਚ ਆਜ਼ਾਦੀ ਦਿਨ ਪਰੇਡ, ਰਾਜਨੀਤਕ ਭਾਸ਼ਣਾਂ, ਮੇਲਿਆਂ, ਸੰਗੀਤ ਸਮਾਰੋਹਾਂ ਦੇ ਨਾਲ ਬੰਗਲਾਦੇਸ਼ ਦੀਆਂ ਪ੍ਰੰਪਰਾਵਾਂ ਉੱਤੇ ਆਧਾਰਿਤ ਉਤਸਵ ਮਨਾਇਆ ਜਾਂਦਾ ਹੈ। ਇਸ ਦਿਨ ਸਵੇਰੇ ਸਮਾਰੋਹ ਦੌਰਾਨ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਮੁੱਖ ਸੜਕਾਂ ਨੂੰ ਰਾਸ਼ਟਰੀ ਝੰਡਿਆਂ ਨਾਲ ਸਜਾਇਆ ਜਾਂਦਾ ਹੈ।

Share this Article
Leave a comment