ਵਿਕਟੋਰੀਆ ਪੁਲਿਸ ਨੇ ਪੰਜਾਬੀਆਂ ਲਈ ਪੰਜਾਬੀ ‘ਚ ਜਾਰੀ ਕੀਤਾ ਜ਼ਰੂਰੀ ਵੀਡੀਓ ਸੰਦੇਸ਼

TeamGlobalPunjab
2 Min Read

ਨਿਊਜ਼ ਡੈਸਕ: ਘਰੇਲੂ ਹਿੰਸਾ ਨੂੰ ਆਸਟਰੇਲੀਆ ਵਿਚ ਇਕ ਗੰਭੀਰ ਸਮੱਸਿਆ ਮੰਨਿਆ ਜਾਂਦਾ ਹੈ। ਮਾਹਰ ਮੰਨਦੇ ਹਨ ਕਿ ਕੋਰੋਨਾਵਾਇਰਸ ਦੌਰਾਨ ਲੱਗੇ ਲਾਕਡਾਊਨ ਕਾਰਨ ਹਿੰਸਾ ਦਾ ਸਾਹਮਣਾ ਕਰਨ ਵਾਲਿਆਂ ਲਈ ਇਨ੍ਹਾਂ ਹਾਲਾਤਾਂ ‘ਚ ਪੁਲਿਸ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਗਿਆ ਹੋਵੇਗਾ।

ਇਸ ਸਬੰਧੀ ਵਿਕਟੋਰੀਆ ਪੁਲਿਸ ਨੇ ਪੰਜਾਬੀ ਸਣੇ ਕਈ ਭਾਸ਼ਾਵਾਂ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਹਾਇਤਾ ਕਿਵੇਂ ਲਈ ਜਾ ਸਕਦੀ ਹੈ।

ਡਿਟੈਕਟਿਵ ਸੀਨੀਅਰ ਕਾਂਸਟੇਬਲ ਪਰਮਜੋਤ ਸਿੰਘ ਨੇ ਵੀਡੀਓ ‘ਚ ਪੰਜਾਬੀ ਭਾਸ਼ਾ ‘ਚ ਬੋਲਦਿਆਂ ਕਿਹਾ ਹੈ ਕਿ ਇਸ ਵਿਚ ਪੰਜਾਬੀ ਭਾਈਚਾਰੇ ਲਈ ਇਕ ਜ਼ਰੂਰੀ ਸੰਦੇਸ਼ ਹੈ।

ਵੀਡੀਓ ‘ਚ ਕਿਹਾ ਗਿਆ ਹੈ ਕਿ ਜੇਕਰ ਤੁਸੀ ਜਾਂ ਹੋਰ ਕੋਈ ਵਿਅਕਤੀ ਜਿਸਨੂੰ ਤੁਸੀ ਜਾਣਦੇ ਹੋ ਜੋ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ। ਵਿਕਟੋਰੀਆ ਪੁਲਿਸ ਤੁਹਾਡੀ ਸਹਾਇਤਾ ਲਈ ਹਾਜ਼ਰ ਹੈ। ਕਈ ਸੰਸਥਾਵਾਂ ਸੇਫ ਸਟੈਪਸ ਜਾਂ ਇਨ ਟੱਚ, ਤੁਹਾਨੂੰ ਫੋਨ ਉੱਪਰ ਜਾਂ ਈ-ਮੇਲ ਰਾਂਹੀ ਸਹਾਇਤਾ ਦੇਣਗੀਆਂ। ਸੰਕਟ ਦੌਰਾਨ ਤਤਕਾਲ ਸਹਾਇਤਾ ਲਈ ਤੁਰੰਤ ਟਰਿਪਲ ਜ਼ੀਰੋ ਯਾਨੀ 000 ‘ਤੇ ਕਾਲ ਕਰੋ।

ਰਿਪੋਰਟਾਂ ਮੁਤਾਬਲ ਪਿਛਲੇ ਸਾਲ ਦਸੰਬਰ 2019 ਤਕ ਇਕੱਠੇ ਕੀਤੇ ਅੰਕੜਿਆਂ ‘ਚ ਵਿਕਟੋਰੀਆ ਪੁਲਿਸ ਕੋਲ ਘਰੇਲੂ ਹਿੰਸਾ ਦੇ 84,550 ਮਾਮਲੇ ਦਰਜ ਕੀਤੇ ਗਏ ਸਨ।

ਪੁਲਿਸ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਹੋ ਸਕਦਾ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਪ੍ਰਵਾਸੀ ਭਾਈਚਾਰਿਆਂ ਵੱਲੋਂ ਘਰੇਲੂ ਹਿੰਸਾ ਦੀ ਰਿਪੋਰਟ ਨਹੀਂ ਕੀਤੀ ਜਾਂਦੀ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸਭਿਆਚਾਰਕ ਦਬਾਅ, ਭਾਸ਼ਾ ਦੀਆਂ ਰੁਕਾਵਟਾਂ, ਵੀਜ਼ਾ ਜਾਂ ਕਈ ਹੋਰ ਮੁੱਦੇ ਹੋ ਸਕਦੇ ਹਨ ਕਿਉਂਕਿ ਪ੍ਰਵਾਸੀ ਘਰੇਲੂ ਹਿੰਸਾ ਦੀਆਂ ਘਟਨਾਵਾਂ ਨੂੰ ਪੁਲਿਸ ਨੂੰ ਰਿਪੋਰਟ ਨਹੀਂ ਕਰਦੇ ਹਨ।

ਸਹਾਇਤਾ ਲਈ ਨੰਬਰ:

Safe Steps 1800 015 188

In Touch 1800 755 988

Police / Emergency 000

ਪੂਰੀ ਵੀਡੀਓ:

 

 

Share This Article
Leave a Comment