ਜਾਪਾਨ ਦੀ ਰਾਜਧਾਨੀ ਟੋਕਿਓ ‘ਚ ਭੂਚਾਲ ਦੇ ਝਟਕੇ, 6 ਦੇ ਕਰੀਬ ਮਾਪੀ ਗਈ ਤੀਬਰਤਾ

TeamGlobalPunjab
1 Min Read

ਟੋਕਿਓ : ਜਾਪਾਨ ਦੀ ਰਾਜਧਾਨੀ ਟੋਕਿਓ ‘ਚ ਵੀਰਵਾਰ ਰਾਤ ਨੂੰ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਪਹਿਲਾਂ 6.2 ਮਾਪੀ ਗਈ, ਹਲਾਂਕਿ ਬਾਅਦ ਵਿਚ ਇਸ ਨੂੰ 5.9 ਦਾ ਐਲਾਨਿਆ ਗਿਆ ਹੈ । ਭੂਚਾਲ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।

ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਟੋਕਿਓ ਦੇ ਪੂਰਬ ‘ਚ ਚੀਬਾ ਸੂਬੇ ‘ਚ ਭੂਚਾਲ ਦਾ ਕੇਂਦਰ 80 ਕਿਲੋਮੀਟਰ (48 ਮੀਲ) ਡੂੰਘਾਈ ‘ਚ ਸੀ।

 

- Advertisement -

ਭੂਚਾਲ ਨਾਲ ਕਈ ਇਮਾਰਤਾਂ ਹਿੱਲ ਗਈਆਂ ਪਰ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਇਕ ਸਰਕਾਰੀ ਟੈਲੀਵਿਜ਼ਨ ਨੇ ਆਪਣੇ ਦਫ਼ਤਰ ਦੀ ਇਕ ਤਸਵੀਰ ਪ੍ਰਸਾਰਿਤ ਕੀਤੀ ਜਿਸ ‘ਚ ਛੱਤ ਤੋਂ ਲਟਕਦੀਆਂ ਚੀਜ਼ਾਂ ਨੂੰ ਤੇਜ਼ੀ ਨਾਲ ਹਿਲਦੇ ਹੋਏ ਦੇਖਿਆ ਗਿਆ। ਸੁਗਿਨਾਮੀ ਜ਼ਿਲ੍ਹੇ ‘ਚ ਬਿਜਲੀ ਦੀਆਂ ਤਾਰਾਂ ਵੀ ਹਿੱਲ ਗਈਆਂ।

 

- Advertisement -

Share this Article
Leave a comment