ਕੇਰਲਾ: ਕਾਸਰਗੋਡ ਸਥਿਤ ਸ੍ਰੀ ਅਨੰਤਪਦਮਨਾਭ ਸਵਾਮੀ ਮੰਦਰ ਦੇ ਸ਼ਾਕਾਹਾਰੀ ਮਗਰਮੱਛ ਬਾਬੀਆ ਦੀ ਐਤਵਾਰ ਰਾਤ ਮੌਤ ਹੋ ਗਈ। ਇਹ ਮਗਰਮੱਛ ਦੁਨੀਆ ਦਾ ਇਕਲੌਤਾ ਸ਼ਾਕਾਹਾਰੀ ਮਗਰਮੱਛ ਸੀ ਅਤੇ ਖਾਣੇ ਵਿੱਚ ਸਿਰਫ਼ ਚੌਲ ਤੇ ਗੁੜ ਦਾ ਪ੍ਰਸ਼ਾਦ ਹੀ ਖਾਂਦਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਉਸਨੇ ਅੱਜ ਤੱਕ ਕਦੇ ਝੀਲ ਵਿੱਚ ਕਿਸੇ ਮੱਛੀ ਜਾਂ ਕਿਸੇ ਹੋਰ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ।
ਮੰਨਿਆ ਜਾਂਦਾ ਹੈ ਕਿ ਲਗਭਗ 70 ਸਾਲਾਂ ਤੋਂ ਬਾਬੀਆ ਮਗਰਮੱਛ ਦਿਨ-ਰਾਤ ਮੰਦਰ ਦੀ ਰਾਖੀ ਕਰਦਾ ਸੀ ਤੇ ਉਹ ਮੰਦਰ ਦੇ ਕੋਲ ਨਦੀ ਵਿੱਚ ਹੀ ਰਹਿੰਦਾ ਸੀ।
ਸਥਾਨਕ ਲੋਕਾਂ ਮੁਤਾਬਕ ਬਾਬੀਆ ਮਗਰਮੱਛ ਦੋ ਦਿਨਾਂ ਤੋਂ ਲਾਪਤਾ ਸੀ ਤੇ ਐਤਵਾਰ ਰਾਤ ਉਸਦੀ ਲਾਸ਼ ਝੀਲ ‘ਤੇ ਤੈਰਦੀ ਹੋਈ ਮਿਲੀ। ਇਸ ਦੀ ਸੂਚਨਾ ਪੁਲੀਸ ਅਤੇ ਪਸ਼ੂ ਪਾਲਣ ਵਿਭਾਗ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਉਸਨੂੰ ਬਾਹਰ ਕੱਢ ਕੇ ਦਰਸ਼ਨ ਲਈ ਫਰੀਜ਼ਰ ‘ਚ ਸ਼ਰਧਾਂਜਲੀ ਲਈ ਰਖਿਆ ਗਿਆ। ਮਗਰਮੱਛ ਦੇ ਅੰਤਿਮ ਦਰਸ਼ਨਾਂ ਲਈ ਸੋਮਵਾਰ ਨੂੰ ਸੈਂਕੜੇ ਲੋਕ ਇਕੱਠੇ ਹੋਏ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਬਾਬੀਆ ਮਗਰਮੱਛ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਮੀਦ ਹੈ ਕਿ 70 ਸਾਲਾਂ ਤੋਂ ਵੱਧ ਸਮੇਂ ਤੋਂ ਮੰਦਰ ਦੀ ਰਾਖੀ ਕਰ ਰਹੇ ਬਾਬੀਆ ਮਗਰਮੱਛ ਨੂੰ ਮੁਕਤੀ ਮਿਲ ਸਕਦੀ ਹੈ। ਵਿਛੜਿਆ ਮਗਰਮੱਛ ਚੌਲਾਂ ਅਤੇ ਗੁੜ ਦੀਆਂ ਭੇਟਾਂ ਖਾਣ ਅਤੇ ਮੰਦਰ ਦੀ ਰਾਖੀ ਕਰਨ ਤੋਂ ਬਾਅਦ 70 ਸਾਲ ਤੋਂ ਵੱਧ ਸਮੇਂ ਤੱਕ ਮੰਦਰ ਦੀ ਝੀਲ ਵਿੱਚ ਰਿਹਾ। ਉਹ ਮੁਕਤੀ ਪ੍ਰਾਪਤ ਕਰੇ, ਓਮ ਸ਼ਾਂਤੀ!
Babiya, the god’s own crocodile of Sri Anantapura Lake temple has reached Vishnu Padam.
The divine crocodile lived in the temple’s lake for over 70years by eating the rice & jaggery prasadam of Sri Ananthapadmanabha Swamy & guarded the temple.
May she attain Sadgati, Om Shanti! pic.twitter.com/UCLoSNDiyE
— Shobha Karandlaje (@ShobhaBJP) October 10, 2022
ਦੱਸ ਦਈਏ ਕਿ ਬਾਬੀਆ ਦੇ ਦਰਸ਼ਨਾਂ ਲਈ ਇਸ ਮੰਦਰ ‘ਚ ਹਜ਼ਾਰਾਂ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.