ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ 2023 ‘ਚ ਝਾਲਰਾਪਾਟਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਜਿੱਤ ਦਰਜ ਕੀਤੀ ਹੈ। ਵਸੁੰਧਰਾ ਰਾਜੇ ਨੇ ਇਹ ਸੀਟ ਲਗਾਤਾਰ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਉਹ ਇਸ ਜਿੱਤ ਦੇ ਨਾਲ ਛੇਵੀਂ ਵਾਰ ਵਿਧਾਨ ਸਭਾ ਪਹੁੰਚੀ ਹੈ।
ਉਨ੍ਹਾਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਾਮਲਾਲ ਨੂੰ 53 ਹਜ਼ਾਰ 193 ਵੋਟਾਂ ਨਾਲ ਹਰਾਇਆ। ਰਾਜੇ ਨੂੰ 1 ਲੱਖ 38 ਹਜ਼ਾਰ 831 ਵੋਟਾਂ ਮਿਲੀਆਂ ਜਦਕਿ ਰਾਮਲਾਲ ਨੂੰ 85 ਹਜ਼ਾਰ 638 ਵੋਟਾਂ ਮਿਲੀਆਂ।
ਚੋਣ ਨਤੀਜਿਆਂ ਉਤੇ ਸਾਬਕਾ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਸੁੰਧਰਾ ਰਾਜੇ ਨੇ ਕਿਹਾ, “ਰਾਜਸਥਾਨ ਦੀ ਇਹ ਜੋ ਸ਼ਾਨਦਾਰ ਜਿੱਤ ਹੈ, ਇਹ ਪੀ.ਡੀ. ਮੋਦੀ ਮੰਤਰ ਸਭ ਦਾ ਸਾਥ, ਸਬਕਾ ਵਿਕਾਸ, ਸਭ ਦਾ ਵਿਸ਼ਵਾਸ ਅਤੇ ਸਭ ਦਾ ਯਤਨ, ਇਹ ਉਸਦੀ ਜਿੱਤ ਹੈ। ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਣਨੀਤੀ ਦੀ ਜਿੱਤ ਹੈ ਅਤੇ ਇਸ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਕੁਸ਼ਲ ਦੀ ਜਿੱਤ ਹੈ… ਇਹ ਜਿੱਤ ਜਨਤਾ ਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।