ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ PM ਮੋਦੀ ਇਸ ਦਿਨ ਦਿਖਾਉਣਗੇ ਹਰੀ ਝੰਡੀ; ਜਾਣੋ ਕਿੰਨਾ ਹੋਵੇਗਾ ਸਲੀਪਰ ਟ੍ਰੇਨ ਦਾ ਕਿਰਾਇਆ?

Global Team
3 Min Read

ਨਵੀ ਦਿੱਲੀ : ਨਵੇਂ ਸਾਲ ਦੇ ਮੌਕੇ ‘ਤੇ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦਿੱਤਾ ਹੈ। ਰੇਲ ਮੰਤਰਾਲੇ ਨੇ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਰੂਟ ਦਾ ਐਲਾਨ ਕੀਤਾ ਅਤੇ ਹੁਣ ਇਸ ਦੇ ਉਦਘਾਟਨ ਦੀਆਂ ਤਾਰੀਖਾਂ ਵੀ ਸਾਹਮਣੇ ਆ ਗਈਆਂ ਹਨ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਕੋਲਕਾਤਾ ਅਤੇ ਗੁਹਾਟੀ ਵਿਚਕਾਰ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ 17 ਜਨਵਰੀ ਤੋਂ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਵਿੱਚ ਇਸਦਾ ਉਦਘਾਟਨ ਕਰਨਗੇ। ਇਹ ਟ੍ਰੇਨ ਹਫ਼ਤੇ ਵਿੱਚ ਛੇ ਦਿਨ ਕਾਮਾਖਿਆ ਅਤੇ ਹਾਵੜਾ ਜੰਕਸ਼ਨ ਵਿਚਕਾਰ ਚੱਲੇਗੀ।

ਜਾਣਕਾਰੀ ਦਿੰਦਿਆਂ ਰੇਲਵੇ ਮੰਤਰੀ ਦੇ ਦੱਸਿਆ ਕਿ ਛੇ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਦੀਆਂ ਸੇਵਾਵਾਂ 17 ਅਤੇ 18 ਜਨਵਰੀ 2026 ਨੂੰ ਸ਼ੁਰੂ ਹੋਣਗੀਆਂ। ਨਾਲ ਹੀ ਦਿੱਲੀ ਵਿੱਚ ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਸਮਾਰੋਹ ਵਿੱਚ ਬੋਲਦਿਆਂ ਵੈਸ਼ਣਵ ਨੇ ਕਿਹਾ ਕਿ 2026 ਵਿੱਚ ਭਾਰਤੀ ਰੇਲਵੇ ‘ਚ ਇੱਕ ਵੱਡੀ ਆਵੇਗੀ। ਇਸ ਵਿੱਚ ਹਰ ਤਰ੍ਹਾਂ ਦੇ ਸੁਧਾਰਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਿਆਪਕ ਵਰਤੋਂ ਸ਼ਾਮਲ ਹੈ।

ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਢਾਂਚਾਗਤ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ। ਭਾਰਤ ਦੇ ਸਟਾਰਟਅੱਪਸ ਅਤੇ ਨਵੀਨਤਾਕਾਰੀ ਦਿਮਾਗਾਂ ਨੂੰ ਰੇਲਵੇ ਨਾਲ ਜੁੜਨ ਦੇ ਯੋਗ ਬਣਾਉਣ ਲਈ ਤਕਨਾਲੋਜੀ ਅਤੇ ਨਵੀਨਤਾ ਲਈ ਇੱਕ ਨਵਾਂ ਢਾਂਚਾਗਤ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਵੇਗਾ। ਇਸ ਮੰਤਵ ਲਈ ਇੱਕ ਤਕਨਾਲੋਜੀ ਨਵੀਨਤਾ ਪੋਰਟਲ ਲਾਂਚ ਕੀਤਾ ਜਾਵੇਗਾ। ਰੱਖ-ਰਖਾਅ ਦੀਆਂ ਗਤੀਵਿਧੀਆਂ ਲਈ ਏਆਈ ਦੀ ਵਿਆਪਕ ਵਰਤੋਂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਏਸੀ3 ਵੰਦੇ ਭਾਰਤ ਸਲੀਪਰ ਟ੍ਰੇਨ ਦਾ ਕਿਰਾਇਆ ₹2,300 ਨਿਰਧਾਰਤ ਕੀਤਾ ਗਿਆ ਹੈ। ਏਸੀ2 ਦਾ ਕਿਰਾਇਆ ₹3,000 ਹੋਵੇਗਾ। ਏਸੀ1 ਦਾ ਕਿਰਾਇਆ ਲਗਭਗ ₹3,600 ਹੋਣ ਦਾ ਪ੍ਰਸਤਾਵ ਹੈ। ਇਹ ਸਲੀਪਰ ਟ੍ਰੇਨ 1,000 ਕਿਲੋਮੀਟਰ ਤੋਂ ਵੱਧ ਦੀ ਲੰਬੀ ਦੂਰੀ ਦੀ ਯਾਤਰਾ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਗੱਡੀ ‘ਚ ਅਸਾਮੀ ਅਤੇ ਪੱਛਮੀ ਬੰਗਾਲ ਦੋਵਾਂ ਤਰ੍ਹਾਂ ਦੇ ਪਕਵਾਨਾਂ ਦਾ ਮਿਲੇਗਾ। ਕੋਲਕਾਤਾ ਜਾਣ ਵਾਲੀ ਰੇਲਗੱਡੀ ਪੱਛਮੀ ਬੰਗਾਲ ਦੇ ਪਕਵਾਨ ਪਰੋਸੇਗੀ, ਜਦੋਂ ਕਿ ਗੁਹਾਟੀ ਜਾਣ ਵਾਲੀ ਰੇਲਗੱਡੀ ਅਸਾਮੀ ਪਕਵਾਨ ਪੇਸ਼ ਕਰੇਗੀ।

ਇਸ ਸਾਲ ਦੇ ਅੰਤ ਤੱਕ ਲਗਭਗ 12 ਵੰਦੇ ਭਾਰਤ ਸਲੀਪਰ ਟ੍ਰੇਨਾਂ ਤਿਆਰ ਹੋ ਜਾਣਗੀਆਂ। ਇਸ ਟ੍ਰੇਨ ਦਾ ਟ੍ਰਾਇਲ ਰਨ 30 ਦਸੰਬਰ ਨੂੰ ਕੀਤਾ ਗਿਆ ਸੀ। ਇਹ ਟ੍ਰੇਨ ਕੋਟਾ-ਨਾਗਦਾ ਰੇਲਵੇ ਟ੍ਰੈਕ ‘ਤੇ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜੀ। ਲੋਕੋ ਪਾਇਲਟ ਨੇ ਪਾਣੀ ਦੇ ਚਾਰ ਗਲਾਸ ਰੱਖੇ, ਅਤੇ ਇੰਨੀ ਤੇਜ਼ ਰਫ਼ਤਾਰ ‘ਤੇ ਵੀ, ਗਿਲਾਸਾਂ ਵਿੱਚੋਂ ਪਾਣੀ ਨਹੀਂ ਡਿੱਗਿਆ।

Share This Article
Leave a Comment