ਭਾਰਤੀ ਮੂਲ ਦੇ 16 ਮਹੀਨੇ ਦੇ ਬੱਚੇ ਦੀ ਮੌਤ ਦਾ ਮਾਮਲਾ: ਔਰਤ ਨੇ ਕਬੂਲੇ ਦੋਸ਼

TeamGlobalPunjab
2 Min Read

ਵੈਨਕੂਵਰ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰਤੀ ਮੂਲ ਦੇ 16 ਮਹੀਨੇ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਬਗੈਰ ਲਾਇਸੈਂਸ ਡੇਅਕੇਅਰ ਚਲਾਉਣ ਵਾਲੀ ਔਰਤ ਨੇ ਆਪਣੇ ਦੋਸ਼ ਕਬੂਲ ਕਰ ਲਏ ਹਨ। ਇਸ ਤੋਂ ਬਾਅਦ ਹੁਣ ਔਰਤ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾ ਸਕਦੀ ਹੈ।

ਇਸ ਮਾਮਲੇ ਸਬੰਧੀ ਬੀ.ਸੀ. ਪ੍ਰੋਸਿਕਿਉਸ਼ਨ ਸਰਵਿਸ ਨੇ ਦੱਸਿਆ ਕਿ ਯਾਸਮੀਨ ਸਾਦ ਵੈਨਕੂਵਰ ਵਿੱਚ ਬਿਨਾਂ ਲਾਇਸੈਂਸ ਦੇ ਡੇਅਕੇਅਰ ਚਲਾ ਰਹੀ ਹੈ, ਜਿਸ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਦਾ ਜ਼ਿੰਮਾ ਹੁੰਦਾ ਹੈ, ਪਰ ਉਸ ਨੇ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਦਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ, ਜਿਸ ਦੀ ਕੀਮਤ ਇੱਕ 16 ਮਹੀਨੇ ਦੇ ਬੱਚੇ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਪੰਜ ਸਾਲ ਪਹਿਲਾਂ 18 ਜਨਵਰੀ 2017 ਨੂੰ ਸੂਚੀ ਦੇ ਡੇਅਕੇਅਰ ਵਿੱਚ 16 ਮਹੀਨੇ ਦਾ ਭਾਰਤੀ ਮੂਲ ਦਾ ਬੱਚਾ ਮਕੇਲਨ ਸੈਣੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਬਾਅਦ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

- Advertisement -

ਇਸ ਮਾਮਲੇ ਵਿੱਚ ਬੀ.ਸੀ. ਪ੍ਰੋਸਿਕਿਉਸ਼ਨ ਸਰਵਿਸ ਨੇ ਕਿਹਾ ਕਿ ਯਾਸਮੀਨ ਸਾਦ ਨੇ ਅਦਾਲਤ ਵਿੱਚ 9 ਬੱਚਿਆਂ ਦੀ ਦੇਖਭਾਲ ਵਿੱਚ ਅਣਗਹਿਲੀ ਦੀ ਗੱਲ ਕਬੂਲ ਕਰ ਲਈ ਹੈ, ਜਿਨਾਂ ਵਿੱਚ ਮ੍ਰਿਤਕ ਮਕੇਲਨ ਸੈਣੀ ਦਾ ਨਾਮ ਵੀ ਸ਼ਾਮਲ ਹੈ। ਮਕੇਲਨ ਸੈਣੀ ਨੂੰ ਛੱਡ ਕੇ ਬਾਕੀ ਬੱਚਿਆਂ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਯਾਸਮੀਨ ਸਾਦ 5 ਬੱਚਿਆਂ ਦੀ ਦੇਖਭਾਲ ਦਾ ਜ਼ਿੰਮਾ ਸੰਭਾਲ ਰਹੀ ਸੀ, ਜਦਕਿ ਬੀ.ਸੀ. ਦੇ ਕਾਨੂੰਨ ਅਨੁਸਾਰ ਬਗ਼ੈਰ-ਲਾਇਸੰਸ ਚਾਈਲਡ ਕੇਅਰ ਪ੍ਰੋਵਾਇਡਰ ਵੱਧ ਤੋਂ ਵੱਧ ਸਿਰਫ਼ ਦੋ ਬੱਚਿਆਂ ਦੀ ਦੇਖਭਾਲ ਕਰ ਸਕਦੇ ਹਨ। ਸੂਤਰਾਂ ਮੁਤਾਬਕ ਇਨ੍ਹਾਂ 5 ਬੱਚਿਆਂ ਤੋਂ ਇਲਾਵਾ ਉਸ ਤੋਂ ਪਹਿਲਾਂ 4 ਹੋਰ ਬੱਚਿਆਂ ਦੀ ਦੇਖਭਾਲ ਵਿੱਚ ਵੀ ਉਸ ’ਤੇ ਅਣਗਹਿਲੀ ਵਰਤਣ ਦੇ ਦੋਸ਼ ਲੱਗੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment