ਵੈਲੇਨਟਾਈਨ ਡੇਅ – ਆਓ ਜਾਣੀਏ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਵੈਲੇਨਟਾਈਨ ਦਿਵਸ

TeamGlobalPunjab
5 Min Read

-ਅਵਤਾਰ ਸਿੰਘ

ਪੱਛਮੀ ਦੇਸ਼ਾਂ ਵਿੱਚੋਂ ਸਾਡੇ ਦੇਸ਼ ਵਿੱਚ ਆਇਆ ਇਹ ਤਿਉਹਾਰ ਖਪਤਕਾਰੀ ਮੰਡੀਆਂ ਤੇ ਕਾਰਡ ਵੇਚਣ ਵਾਲੀਆਂ ਏਜੰਸੀਆਂ ਰਾਂਹੀ ਪਹੁੰਚਿਆ ਹੈ। ਹੁਣ ਸ਼ਹਿਰਾਂ ਤੋਂ ਅੱਗੇ ਪਿੰਡਾਂ ਤੱਕ ਪਹੁੰਚ ਗਿਆ ਹੈ। ਈਸਾਈ ਮਾਨਤਾਵਾਂ ਅਨੁਸਾਰ ਵੈਲੇਨਟਾਈਨ ਨਾਂ ਦੇ ਤਿੰਨ ਸੰਤ ਹੋਏ ਤੇ ਤਿੰਨਾਂ ਦੀ ਮੌਤ 14 ਫਰਵਰੀ ਨੂੰ ਹੋਈ ਦੱਸੀ ਜਾਂਦੀ ਹੈ।

ਜਿਸ ਵੈਲੇਨਟਾਈਨ ਨਾਂ ਦੇ ਸੰਤ ਨਾਲ ਇਹ ਦਿਨ ਜੋੜਿਆ ਜਾਂਦਾ ਹੈ ਉਸ ਨੂੰ 14/2/269 ਈ ਨੂੰ ਰੋਮ (ਇਟਲੀ) ਵਿੱਚ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ ਦਾ ਰਾਜਾ ਕਲੋਡੀਅਸ ਸਮਝਦਾ ਸੀ ਕਿ ਵਿਆਹੇ ਵਿਅਕਤੀ ਨਾਲੋਂ ਕੁਆਰੇ ਨੌਜਵਾਨ ਬੇਹਤਰ ਫੌਜੀ ਹੋ ਸਕਦੇ ਹਨ। ਇਸ ਲਈ ਉਸਨੇ ਵਿਆਹਾਂ ‘ਤੇ ਰੋਕ ਲਾ ਰੱਖੀ ਸੀ। ਪਰ ਵੈਲੇਨਟਾਈਨ ਚੋਰੀ ਨੌਜਵਾਨਾਂ ਦੇ ਵਿਆਹ ਕਰਵਾਉਂਦਾ ਸੀ, ਜਦ ਰਾਜੇ ਕਲੋਡੀਅਸ ਨੇ ਵੈਲੇਨਟਾਈਨ ਨੂੰ ਰੋਕਿਆ, ਪਰ ਉਸਨੇ ਰਾਜੇ ਦੀ ਗੱਲ ਨਾ ਮੰਨੀ ਤਾਂ ਰਾਜੇ ਨੇ ਫਾਂਸੀ ਤੇ ਲਟਕਾ ਦਿੱਤਾ।

ਜਿਹੜੇ ਲੜਕਿਆਂ ਲੜਕੀਆਂ ਦੇ ਉਸਨੇ ਵਿਆਹ ਕਰਵਾਏ ਸਨ ਉਹ ਬਹੁਤ ਦੁਖੀ ਹੋਏ। ਉਨ੍ਹਾਂ ਇਸ ਪਰੰਪਰਾ ਨੂੰ ਪਿਆਰ ਦੀ ਦੋਸਤੀ ਦੇ ਰੂਪ ਵਿੱਚ ਹਰ ਸਾਲ ਇਹ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ।

- Advertisement -

ਪੋਪ ਗਿਲਾਸੀ ਨੇ 14/2/469 ਤੋਂ ਹਰ ਸਾਲ 14 ਫਰਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। 1969 ਵਿੱਚ ਇਹ ਛੁੱਟੀ ਰੱਦ ਕਰ ਦਿੱਤੀ ਗਈ। ਅਜੋਕੇ ਡਿਜੀਟਲ ਪ੍ਰੇਮੀ ਨੈਟ ਤੋਂ ਵੱਖ ਵੱਖ ਤਰ੍ਹਾਂ ਦੇ ਫੁਲ ਡਾਊਨਲੋਡ ਕਰਕੇ ਇਕ ਦੂਸਰੇ ਨੂੰ ਭੇਜਣਗੇ। ਹੁਣ ਅਸਲੀ ਫੁੱਲਾਂ ਦੀ ਥਾਂ ਨਕਲੀ ਪਿਆਰ ਲਈ ਨਕਲੀ ਫੁੱਲ ਭੇਟ ਕਰਦੇ ਹਨ।

ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੀ ਨਕਲ ਕਰਕੇ ਕੁਝ ਨੌਜਵਾਨਾਂ ਵੱਲੋਂ ਇਸ ਦਿਨ ਹੁਲੜਬਾਜੀ ਕਰਨ ਦੀ ਵੀ ਕੋਸ਼ਿਸ ਕੀਤੀ ਜਾਂਦੀ ਹੈ। ਇਸ ਦਿਨ ਅਮਰੀਕਾ ਦੇ 65 ਕਰੋੜ ਦੇ ਅੱਠ ਤੋਂ ਦਸ ਸਾਲ ਤਕ ਦੇ ਲੜਕੇ ਕਾਰਡਾਂ ਦੀ ਵਰਤੋਂ ਕਰਦੇ ਹਨ।ਸਵਾਮੀ ਵਿਵੇਕਾਨੰਦ ਨੇ ਕਿਹਾ ਹੈ, ‘ਜੀਵਨ ਵਿਚ ਜਿਆਦਾ ਰਿਸ਼ਤੇ ਹੋਣਾ ਜ਼ਰੂਰੀ ਨਹੀਂ ਪਰ ਰਿਸ਼ਤਿਆਂ ਵਿਚ ਜੀਵਨ ਹੋਣਾ ਜਰੂਰੀ ਹੈ।

ਹਰ ਸਾਲ ਕੁਝ ਲੋਕ ਸ਼ੋਸਲ ਤੇ ਪ੍ਰਿੰਟ ਮੀਡੀਆ ਵਿੱਚ ਵੈਲੇਨਟਾਈਨ ਡੇਅ ਤੋਂ ਕੁਝ ਦਿਨ ਪਹਿਲਾਂ ਹੀ ਇਸ ਦਿਨ ਨੂੰ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਅੰਗਰੇਜ਼ ਸਰਕਾਰ ਵੱਲੋਂ ਫਾਂਸੀ ਦੀ ਸ਼ਜਾ ਦੇਣ ਦੇ ਨਾਲ ਜੋੜਦੇ ਹਨ। ਲੋਕ ਸ਼ਹੀਦ ਭਗਤ ਸਿੰਘ ਦੀਆਂ ਧੜਾਧੜ ਫੋਟੋਆਂ ਪਾਉਣ ਲੱਗ ਪੈਂਦੇ ਹਨ।ਇਤਿਹਾਸਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਲਾਹੌਰ ਸ਼ਾਜਿਸ ਕੇਸ, ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਖਿਲਾਫ 5 ਮਈ 1930 ਨੂੰ ਸ਼ੁਰੂ ਹੋਇਆ ਸੀ ਤੇ ਜਿਸ ਵਿੱਚ ਕੁੱਲ ਪੰਦਰਾਂ ਕ੍ਰਾਂਤੀਕਾਰੀ ਸ਼ਾਮਲ ਸਨ। ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ 1930 ਨੂੰ ਦਿੱਤੇ ਫੈਸਲੇ ਵਿੱਚ ਤਿੰਨਾਂ ਦੇਸ਼ ਭਗਤਾਂ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ, ਸਤ (7)-ਜੈ ਦੇਵ, ਪੰਡਤ ਕਿਸ਼ੋਰੀ ਲਾਲ, ਸ਼ਿਵ ਵਰਮਾ, ਮਹਾਂਬੀਰ ਸਿੰਘ, ਵਿਜੈ ਕੁਮਾਰ ਸਿਨਹਾ, ਗਯਾ ਪ੍ਰਸ਼ਾਦਿ ਤੇ ਕੰਵਲ ਨਾਥ ਤਿਵਾੜੀ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਸਾਲ, ਪ੍ਰੇਮ ਦੱਤ ਨੂੰ ਪੰਜ ਸਾਲ ਅਤੇ ਤਿੰਨਾਂ ਅਜੈ ਕੁਮਾਰ, ਦੇਸ ਰਾਜ ਤੇ ਜਤਿੰਦਰ ਨਾਥ ਨੂੰ ਰਿਹਾਅ ਕਰ ਦਿੱਤਾ।

ਅਸਲ ਵਿੱਚ ਆਰ.ਐਸ. ਐਸ. ਵਲੋਂ ਪਿਛਲੇ ਕੁੱਝ ਸਾਲਾਂ ਤੋ ਵੈਲੇਨਟਾਈਨ ਡੇਅ ਵਾਲੇ ਦਿਨ ਸੰਘ ਆਪਣੇ ਪੁਰਾਣੇ ਤਰੀਕੇ ਕੁੱਟ ਮਾਰ ਵਾਲੇ ਤਰੀਕਿਆਂ ਤੋਂ ਇਲਾਵਾ ਵਿਰੋਧ ਦਾ ਇੱਕ ਹੋਰ ਤਰੀਕਾ ਪ੍ਰਯੋਗ ਵਿੱਚ ਲਿਆ ਰਿਹਾ ਹੈ। ਉਸਨੇ ਇਸ ਦਿਨ ਨੂੰ ਕਿਸੇ ਹੋਰ ਦਿਨ ਦੇ ਰੂਪ ਵਿੱਚ ਪੇਸ਼ ਕਰਨੇ ਦੀ ਵੀ ਕੋਸਿਸ਼ ਕਰ ਦਿੱਤੀ ਹੈ। ਸੰਘ ਦੇ ਕੁੱਝ ਲੋਕ ਸ਼ੁਰੂ ਵਿੱਚ ਕੁਝ ਸਾਲ ਤਾਂ ਉਹ ਇਸ ਦਿਨ ਨੂੰ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਤਾਰੀਖ ਦੱਸਦੇ ਸਨ ਪਰ ਬਾਅਦ ਵਿੱਚ ਇਨ੍ਹਾਂ ਦਾ ਇਹ ਝੂਠ ਜਿਆਦਾ ਸਮਾਂ ਨਹੀਂ ਚੱਲਿਆਂ, ਫਿਰ ਬਾਅਦ ਵਿੱਚ ਉਨ੍ਹਾਂ ਨੇ ਇਹ ਪ੍ਰਚਾਰ ਸੁਰੂ ਕਰ ਦਿੱਤਾ ਕਿ ਇਸ ਦਿਨ ਉਨ੍ਹਾਂ ਨੂੰ ਫਾਂਸੀ ਦੀ ਸ਼ਜਾ ਸੁਣਾਈ ਸੀ।

ਸਮਾਜ ਦੇ ਹੇਠਲੇ ਵਰਗ ਵਿੱਚ ਇਸਦਾ ਬਹੁਤ ਹੀ ਪ੍ਰਚਾਰ ਹੋ ਚੁੱਕਾ ਸੀ। ਇੱਥੋ ਤੱਕ ਕਿ ਇੱਕ ਇਕ ਅਖਬਾਰ ਜੋ ਰਾਜਸਥਾਨ ਤੋਂ ਛਪਦੀ, ਨੇ ਇੱਕ ਵੱਡੀ ਤਸਵੀਰ ਨੂੰ ਇਸ ਨਾਲ ਸ਼ੇਅਰ ਵੀ ਕਰ ਦਿੱਤਾ ਸੀ ਅਤੇ ਉਸ ਪੋਸਟ ਨੂੰ ਲੱਖਾਂ ਲਾਇਕ ਅਤੇ ਸ਼ੇਅਰ ਵੀ ਮਿਲ ਗਏ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਸੰਘ ਨੇ ਭਗਤ ਸਿੰਘ ਦੀ ਸ਼ਹਾਦਤ ਨੂੰ ਇਸੇ ਦਿਨ ਲਈ ਹੀ ਕਿਉਂ ਚੁਣਿਆਂ? ਕਿਉਕਿ ਸ਼ਹੀਦ ਭਗਤ ਸਿੰਘ ਨੇ ਫਿਰਕੂ ਰਹਿਣ ਦੀ ਸਿਆਸਤ ਦਾ ਵਿਰੋਧ ਕੀਤਾ, ਦੇਸ਼ ਦੇ ਗਰੀਬ, ਮਿਹਨਤਕਸ਼ ਲੋਕਾਂ ਨੂੰ ਇਨਕਲਾਬ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਨੌਜਵਾਨਾਂ ਨੂੰ ਇਨਕਲਾਬ ਦਾ ਸਹੀ ਰਸਤਾ ਦਿਖਾਇਆ। ਇਸ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅੱਜ ਵੀ ਡਰਦੇ ਹਨ। #

- Advertisement -
Share this Article
Leave a comment