ਭਾਰਤ ’ਚ ਚੱਲ  ਰਹੇ ਕੋਰੋਨਾ ਵਿਰੁੱਧ ਟੀਕਾਕਰਣ ਪ੍ਰੋਗਰਾਮ ਮਾਣ ਦੀ ਗੱਲ : ਰਾਮਨਾਥ ਕੋਵਿੰਦ

TeamGlobalPunjab
1 Min Read

ਨਵੀਂ ਦਿੱਲੀ :– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਮੀ ਹਸਪਤਾਲ ’ਚ ਬੀਤੇ ਬੁੱਧਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ , ਸਿਹਤ ਮੰਤਰੀ ਡਾ. ਹਰਸ਼ਵਰਧਨ ਸਮੇਤ ਕਈ ਸੀਨੀਅਰ ਮੰਤਰੀਆਂ ਤੇ ਆਗੂਆਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ।

ਰਾਸ਼ਟਰਪਤੀ ਕੋਵਿੰਦ ਨੇ ਕੋਰੋਨਾ ਟੀਕਾਕਰਣ ਨੂੰ ਲੈ ਕੇ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਭਾਰਤ ’ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਚੱਲ ਰਿਹਾ ਹੈ। ਇਸ ’ਚ ਇਸਤੇਮਾਲ ਹੋ ਰਹੇ ਦੋਵੇਂ ਟੀਕਿਆਂ ਦਾ ਉਤਪਾਦਨ ਸਵਦੇਸ਼ੀ ਰੂਪ ਨਾਲ ਹੋ ਰਿਹਾ ਹੈ।

ਦੱਸ ਦਈਏ ਭਾਰਤ ’ਚ ਹੁਣ ਤਕ 1.56 ਕਰੋੜ ਲੋਕਾਂ ਦਾ ਟੀਕਾਕਰਣ ਹੋ ਚੁੱਕਾ ਹੈ। 16 ਜਨਵਰੀ ਨੂੰ ਭਾਰਤ ’ਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਹੋਈ ਸੀ ਤੇ ਇਕ ਮਾਰਚ ਤੋਂ ਦੇਸ਼ ’ਚ ਕੋਰੋਨਾ ਟੀਕਾਕਰਣ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ। ਇਸ ਪੜ੍ਹਾਅ ’ਚ 60 ਸਾਲ ਤੋਂ ਜ਼ਿਆਦਾ ਉਮਰ ਤੇ ਗੰਭੀਰ ਬਿਮਾਰੀਆਂ ਤੋਂ ਗ੍ਰਸਤ 45 ਸਾਲ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਣ ਹੋ ਰਿਹਾ ਹੈ।

Share this Article
Leave a comment