ਓਨਟਾਰੀਓ ‘ਚ ਘੱਟੋ-ਘੱਟ ਮਈ ਦੇ ਸ਼ੁਰੂ ਤੱਕ ਸਕੂਲ ਬੰਦ ਰੱਖਣ ਦਾ ਐਲਾਨ

TeamGlobalPunjab
1 Min Read

ਓਨਟਾਰੀਓ: ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਗਭਗ ਦੁਨੀਆ ਦੇ ਹਰ ਦੇਸ਼ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ਾਂ ‘ਚ ਲੱਗੀਆਂ ਹਨ। ਇਸੇ ਲੜੀ ਚ ਸੂੂਬਾ ਸਰਕਾਰ ਨੇ ਸੂੂਬਾ ਸਰਕਾਰ ਨੇ ਓਨਟਾਰੀਓ ਦੇ ਸਕੂਲਾਂ ਨੂੰ ਘੱਟੋ-ਘੱਟ ਮਈ ਦੇ ਸ਼ੁਰੂ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਓਨਟਾਰੀਓ ਵਿਚ ਸਕੂਲ ਪਹਿਲਾਂ ਤਿੰਨ ਹਫਤੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ 6 ਅਪ੍ਰੈਲ ਤੋਂ ਖੁੱਲ੍ਹਣ ਦੀ ਉਮੀਦ ਸੀ ਪਰ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਜਨਤਾ ਨੂੰ ਕਿਹਾ ਸੀ ਕਿ ਇਹ ਸੰਭਵ ਨਹੀਂ ਹੋਵੇਗਾ।

ਉੱਥੇ ਹੀ ਸਿੱਖਿਆ ਮੰਤਰੀ ਸਟੀਫਨ ਲੇਸੀ ਦੇ ਦਫਤਰ ਨੇ CP24 ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਕੋਵਿਡ-19 ਯਾਨੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੇ ਉਪਾਅ ਵਜੋਂ ਅਪ੍ਰੈਲ ਦੇ ਅੰਤ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ ਜਾਰੀ ਕਰਨ ਜਾ ਰਹੇ ਹਨ।

Share this Article
Leave a comment