ਨਿਊਜ਼ ਡੈਸਕ: ਇਜ਼ਰਾਇਲ ਆਪਣੇ ਨਾਗਰਿਕਾਂ ਲਈ ‘ਗ੍ਰੀਨ ਪਾਸਪੋਰਟ’ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਇਹ ਪਾਸਪੋਰਟ ਉਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਨੇ ਕੋਰੋਨਾ ਟੀਕਾ ਲਗਵਾਇਆ ਹੈ। ਇਜ਼ਰਾਇਲ ਦੀ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਕਿ ਟੀਕਾ ਲਗਵਾਉਣ ਵਾਲੇ ਨਾਗਰਿਕਾਂ ਨੂੰ ਦੂਸਰੇ ਦੇਸ਼ਾਂ ਦੀ ਯਾਤਰਾ ਕਰਨ ਵੇਲੇ ਕੁਆਰੰਟੀਨ ਅਤੇ ਕੋਰੋਨਾ ਦੀਆਂ ਹੋਰ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇ।
ਮੀਡੀਆ ਰਿਪੋਰਟਾਂ ਅਨੁਸਾਰ ‘ਗ੍ਰੀਨ ਪਾਸਪੋਰਟ ਧਾਰਕਾਂ ਨੂੰ ਸਭਿਆਚਾਰਕ ਸਮਾਗਮਾਂ ਅਤੇ ਰੈਸਟੋਰੈਂਟਾਂ ਵਿੱਚ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਦੀ ਆਗਿਆ ਦਿੱਤੀ ਜਾਵੇਗੀ, ਪਰ ਪਾਸਪੋਰਟ ਨੂੰ ਪ੍ਰਾਪਤ ਕਰਨ ਲਈ, ਵਿਅਕਤੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੋਵੇਗਾ।
ਦਰਅਸਲ, ਇਕ ਤਾਜ਼ਾ ਸਰਵੇਖਣ ‘ਚ ਪਤਾ ਚੱਲਿਆ ਕਿ 50 ਤੋਂ 75 ਪ੍ਰਤੀਸ਼ਤ ਇਜ਼ਰਾਈਲੀ ਨਾਗਰਿਕ ਕੋਰੋਨਾ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਵੈਕਸੀਨ ਤਿਆਰ ‘ਚ ਕੀਤੀ ਗਈ ਜਲਦਬਾਜ਼ੀ ਕੀਤੇ ਉਨ੍ਹਾਂ ਦੀ ਜਾਨ ਲਈ ਖਤਰਾ ਨਾ ਬਣ ਜਾਵੇ। ਅਜਿਹੀ ਸਥਿਤੀ ਵਿੱਚ, ਸਰਕਾਰ ਆਪਣੇ ਨਾਗਰਿਕਾਂ ਨੂੰ ‘ਗ੍ਰੀਨ ਪਾਸਪੋਰਟਾਂ ਰਾਹੀਂ ਦਿੱਤੀ ਛੋਟ ਦੇ ਜ਼ਰੀਏ ਟੀਕਾਕਰਣ ਲਈ ਉਤਸ਼ਾਹਤ ਕਰਨਾ ਚਾਹੁੰਦੀ ਹੈ। ਅਗਲੇ ਹਫ਼ਤੇ ਤੋਂ ਇਜ਼ਰਾਈਲ ‘ਚ ਵੱਡੇ ਪੱਧਰ ‘ਤੇ ਟੀਕਾਕਰਣ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।