ਟੈਲੀਕਾਮ ਕੰਪਨੀਆਂ ਦੀ ਲੋਕਾਂ ਨੂੰ ਅਪੀਲ, ਜ਼ਰੂਰਤ ਮੁਤਾਬਕ ਵਰਤਿਆ ਜਾਵੇ ਮੋਬਾਈਲ ਡਾਟਾ

TeamGlobalPunjab
2 Min Read

ਨਿਊਜ਼ ਡੈਸਕ: ਦੇਸ਼ਭਰ ਵਿੱਚ ਲਾਕਡਾਊਨ ਦੇ ਚਲਦਿਆਂ ਟੈਲੀਕਾਮ ਕੰਪਨੀਆਂ ਦੇ ਸੰਗਠਨ ਸੀਓਏਆਈ ( ਸੈਲੂਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ) ਨੇ ਬੁੱਧਵਾਰ ਨੂੰ ਕਿਹਾ ਕਿ ਮੋਬਾਈਲ ਯੂਜ਼ਰ ਜ਼ਿੰਮੇਵਾਰੀ ਨਾਲ ਇੰਟਰਨੈਟ ਦੀ ਵਰਤੋਂ ਕਰਨ ਤਾਂਕਿ ਦੂਰਸੰਚਾਰ ਨੈਟਵਰਕ ਦੇ ਬੁਨਿਆਦੀ ਢਾਂਚੇ ‘ਤੇ ਦਬਾਅ ਘੱਟ ਹੋ ਜਾਵੇ ਅਤੇ ਇਸ ਨਾਲ ਜੁੜੀ ਮਹੱਤਵਪੂਰਣ ਸੇਵਾਵਾਂ ਸਹੀ ਤਰੀਕੇ ਨਾਲ ਚੱਲ ਸਕਣ।

ਸੀਓਏਆਈ ਨੇ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਇਹ ਅਪੀਲ ਕੀਤੀ ਹੈ, ਜਦੋਂ ਲਾਕਡਾਊਨ ਦੀ ਮਿਆਦ ਵਿੱਚ ਵਰਕ ਫਰਾਮ ਹੋਮ ਅਤੇ ਲੋਕਾਂ ਵਿਚ ਦੂਰੀ ਦੀ ਵਜ੍ਹਾ ਕਾਰਨ ਪਿਛਲੇ ਕੁੱਝ ਦਿਨਾਂ ਵਿੱਚ ਡਾਟਾ ਖਪਤ ਵਿੱਚ 30 ਫੀਸਦੀ ਤੱਕ ਦੀ ਤੇਜੀ ਆਈ ਹੈ।

ਸੀਓਏਆਈ ਦੇ ਮਹਾਨਿਦੇਸ਼ਕ ਰਾਜਨ ਮੈਥਿਊਜ ਨੇ ਲੋਕਾਂ ਨੂੰ ਬਿਨ੍ਹਾਂ ਜ਼ਰੂਰਤ ਇੰਟਰਨੈਟ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਹ ਜ਼ਿੰਮੇਵਾਰੀ ਤੇ ਜ਼ਰੂਰਤ ਮੁਤਾਬਕ ਹੀ ਇਸ ਦੀ ਵਰਤੋਂ ਕਰਨ ਤਾਂਕਿ ਆਨਲਾਈਨ ਸਿੱਖਿਆ, ਡਿਜੀਟਲ ਸਿਹਤ ਸੇਵਾਵਾਂ, ਭੁਗਤਾਨ ਅਤੇ ਇੰਟਰਨੈਟ ਨਾਲ ਜੁੜੀਂ ਹੋਰ ਮਹੱਤਵਪੂਰਣ ਸੇਵਾਵਾਂ ਬਿਨ੍ਹਾਂ ਰੁਕਾਵਟ ਚੱਲ ਸਕਣ। ਉਨ੍ਹਾਂ ਨੇ ਕਿਹਾ ਇੰਟਰਨੈਟ ਦੀ ਵਰਤੋਂ ਲਈ ਮੋਬਾਇਲ ਯੂੁਜ਼ਰ ਆਫ – ਪੀਕ ਓਵਰ ਜਿਵੇਂ ਸਵੇਰੇ ਜਾਂ ਦੇਰ ਸ਼ਾਮ ਦਾ ਸਮਾਂ ਚੁਣ ਸਕਦੇ ਹਨ। ਇਸ ਤੋਂ ਪਹਿਲਾਂ ਸੀਓਏਆਈ ਨੇ ਹਾਲ ਵਿੱਚ ਸਰਕਾਰ ਨੂੰ ਪੱਤਰ ਲਿਖਕੇ ਫੇਸਬੁੱਕ, ਨੈਟਫਲਿਕਸ ਅਤੇ ਐਮਾਜ਼ੋਨ ਪ੍ਰਾਇਮ ਵੀਡੀਓ ਵਰਗੀ ਕੰਪਨੀਆਂ ਨੂੰ ਨੈੱਟਵਰਕ ‘ਤੇ ਬੋਝ ਘੱਟ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।

HD ਅਤੇ ULTRA HD ‘ਤੇ ਰੋਕ

- Advertisement -

ਟੈਲੀਕਾਮ ਨੈਟਵਰਕ ‘ਤੇ ਦਬਾਅ ਘੱਟ ਕਰਨ ਲਈ ਗੂਗਲ, ਫੇਸਬੁਕ, ਟਿਕਟਾਕ, ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਉ , ਹਾਟਸਟਾਰ ਵਾਇਕਾਮ – 18, MX player , ਜ਼ੀ ਅਤੇ ਸੋਨੀ ਵਰਗੀ ਵੀਡੀਓ ਸਟਰੀਮਿੰਗ ਕੰਪਨੀਆਂ ਨੇ ਲਾਕਡਾਉਨ ਮਿਆਦ ਦੌਰਾਨ ਐੱਚਡੀ ਅਤੇ ਅਲਟਰਾ ਐੱਚ ਡੀ ਵੀਡਿਓ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਸੰਯੁਕਤ ਬਿਆਨ ਵਿੱਚ ਕਿਹਾ , ਰਾਸ਼ਟਰੀ ਅਤੇ ਉਪਭੋਕਤਾਵਾਂ ਦੇ ਹਿਤਾਂ ਨੂੰ ਵੇਖਦੇ ਹੋਏ 14 ਅਪ੍ਰੈਲ ਤੱਕ ਲਈ ਇਸ ਸਾਮਗਰੀਆਂ ਦੇ ਪ੍ਰਸਾਰਣ ਉੱਤੇ ਰੋਕ ਦਾ ਫੈਸਲਾ ਲਿਆ ਗਿਆ ਹੈ ।

Share this Article
Leave a comment