ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਅਫਰੀਕੀ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਹੁਣ ਅਫਰੀਕਾ ਵਿੱਚ ਵੀਜ਼ਾ ਪ੍ਰਕਿਰਿਆ ਕਰਨ ਵਾਲੇ ਦੂਤਾਵਾਸਾਂ ਅਤੇ ਕੌਂਸਲੇਟਾਂ ਦੀ ਗਿਣਤੀ ਵਿੱਚ ਭਾਰੀ ਕਮੀ ਕਰਨ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ, ਇਸ ਵੱਡੇ ਬਦਲਾਅ ਲਈ ਕੋਈ ਤਾਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ, ਪਰ ਨਿਯਮ ਇਸ ਸਾਲ ਜੂਨ ਵਿੱਚ ਲਾਗੂ ਹੋਣ ਦੀ ਉਮੀਦ ਹੈ।
ਇਸ ਵੇਲੇ, ਅਫਰੀਕਾ ਵਿੱਚ ਲਗਭਗ 50 ਅਮਰੀਕੀ ਦੂਤਾਵਾਸ ਅਤੇ ਕੌਂਸਲੇਟ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰ ਰਹੇ ਹਨ। ਇੱਕ ਮੀਮੋ ਦੇ ਅਨੁਸਾਰ ਅਤੇ ਅਮਰੀਕੀ ਅਧਿਕਾਰੀਆਂ ਦੁਆਰਾ ਪੁਸ਼ਟੀ ਕੀਤੇ ਗਏ ਅਨੁਸਾਰ, ਆਉਣ ਵਾਲੇ ਹਫ਼ਤਿਆਂ ਵਿੱਚ ਇਹ ਗਿਣਤੀ ਘਟਾ ਕੇ ਸਿਰਫ਼ 20 ਕਰ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਵਿਦੇਸ਼ ਮੰਤਰਾਲਾ ਟਰੰਪ ਪ੍ਰਸ਼ਾਸਨ ਦੀ ਪ੍ਰਵਾਸ ਨੂੰ ਸੀਮਤ ਕਰਨ ਅਤੇ ਅਸਥਾਈ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਦੀ ਨੀਤੀ ਦੇ ਤਹਿਤ, ਜੂਨ ਮਹੀਨੇ ਵਿੱਚ ਅਫ਼ਰੀਕਾ ਵਿੱਚ ਵੀਜ਼ਾ ਪ੍ਰੋਸੈਸ ਕਰਨ ਵਾਲੇ ਦੂਤਾਵਾਸਾਂ ਦੀ ਗਿਣਤੀ ਨੂੰ ਕਰੀਬ 50 ਤੋਂ ਘਟਾ ਕੇ ਕੇਵਲ 20 ਖੇਤਰੀ ਕੇਂਦਰਾਂ ਤੱਕ ਸੀਮਤ ਕਰਨ ਜਾ ਰਿਹਾ ਹੈ।
ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਮਨਜ਼ੂਰ ਇਸ ਨਵੇਂ ਨਿਰਦੇਸ਼ ਦੇ ਕਾਰਨ, ਹੁਣ ਜਿੱਥੇ ਕੇਂਦਰ ਬੰਦ ਹੋ ਰਹੇ ਹਨ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਇੰਟਰਵਿਊ ਲਈ ਦੂਜੇ ਦੇਸ਼ ਦੀ ਯਾਤਰਾ ਕਰਨੀ ਪੈ ਸਕਦੀ ਹੈ, ਜਿਸ ਨਾਲ ਉਨ੍ਹਾਂ ਦਾ ਖ਼ਰਚਾ ਅਤੇ ਪਰੇਸ਼ਾਨੀ ਕਾਫ਼ੀ ਵਧ ਜਾਵੇਗੀ।
ਹਾਲਾਂਕਿ, ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕੀ ਦੂਤਾਵਾਸ ਪੂਰੀ ਤਰ੍ਹਾਂ ਬੰਦ ਨਹੀਂ ਹੋਣਗੇ ਅਤੇ ਉਹ ਆਪਣੇ ਨਾਗਰਿਕਾਂ ਦੀ ਮਦਦ, ਪਾਸਪੋਰਟ ਰੀਨਿਊਅਲ (ਨਵੀਨੀਕਰਨ) ਅਤੇ ਐਮਰਜੈਂਸੀ ਸੇਵਾਵਾਂ ਦਾ ਕੰਮ ਜਾਰੀ ਰੱਖਣਗੇ, ਜਦੋਂ ਕਿ ਫੁੱਲ ਵੀਜ਼ਾ ਪ੍ਰੋਸੈਸਿੰਗ ਲਈ ਲਾਗੋਸ, ਨੈਰੋਬੀ ਅਤੇ ਜੋਹਾਨਸਬਰਗ ਵਰਗੇ ਕੇਂਦਰਿਤ 20 ਮੁੱਖ ਸ਼ਹਿਰ ਹੀ ਖੁੱਲ੍ਹੇ ਰਹਿਣਗੇ। ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਅਤੇ ਗੈਰ-ਪ੍ਰਵਾਸੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ ਨੂੰ ਸਖ਼ਤ ਕਰਨ ਲਈ ਇਹ ਫੈਸਲਾ ਲਿਆ ਹੈ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

