ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਹੋਰ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਮੈਨਟੀਕਾ ਨਿਵਾਸੀ ਗੁਰ ਸਿੱਖ ਪਰਿਵਾਰ ਦੇ ਮੋਢੀ ਜਗਰੂਪ ਸਿੰਘ ਦੇਹਲ ਦਾ 49 ਸਾਲ ਦੀ ਉਮਰ ‘ਚ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਜਗਰੂਪ ਸਿੰਘ ਦੇਹਲ ਦਾ ਪਿਛਲੇ ਇੱਕ ਮਹੀਨੇ ਤੋਂ ਡਾਕਟਰਜ ਹਸਪਤਾਲ ਮੈਨਟੀਕਾ ‘ਚ ਇਲਾਜ ਚੱਲ ਰਿਹਾ ਸੀ। ਪਰ ਅਚਾਨਕ ਪਿਛਲੇ ਹਫ਼ਤੇ ਫੇਫੜਿਆਂ ਵਿਚ ਨੁਕਸ ਪੈਣ ‘ਤੇ ਉਨ੍ਹਾਂ ਨੂੰ ਯੂ. ਸੀ. ਸੈਨਫਰਾਸਿਸਕੋ ਸ਼ਿਫ਼ਟ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਗਰੂਪ ਸਿੰਘ ਪੰਜਾਬ ਦੇ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਸਨ। ਉਹ ਲਗਭਗ 21 ਸਾਲ ਦੀ ਉੁਮਰ ਵਿਚ ਆਪਣੇ ਅਤੇ ਪਰਿਵਾਰ ਨਾਲ ਸਾਲ 1992 ‘ਚ ਅਮਰੀਕਾ ਆਏ ਸੀ ਅਤੇ ਕੈਲੀਫੋਰਨੀਆ ਦੇ ਬੇਅ ਏਰੀਏ ‘ਚ ਟੈਕਸੀ ਚਲਾਉਣ ਲੱਗ ਪਏ। ਢਾਡੀ ਜੰਗੀਰ ਸਿੰਘ ਮਸਤ ਦੇ ਸੰਪਰਕ ‘ਚ ਆਉਣ ਤੋਂ ਬਾਅਦ ਜਗਰੂਪ ਸਿੰਘ ਸਮੇਤ ਪੂਰੇ ਪਰਿਵਾਰ ਨੇ ਅੰਮ੍ਰਿਤ ਛੱਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 1995 ‘ਚ ਕਮਰਸ਼ੀਅਲ ਲਾਈਸੰਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਬਿਜ਼ਨਸ ਦਾ ਹੀ ਕੰਮ ਕਰਦੇ ਸਨ। ਸਾਲ 2001 ‘ਚ ਉਹ ਮੈਨਟੀਕਾ ਕੈਲੀਫੋਰਨੀਆ ਦੇ ਬੇਅ ਏਰੀਏ ਦੇ ਹੈਵਰਡ ਸ਼ਹਿਰ ਤੋਮਨਟੀਕਾ ‘ਚ ਰਹਿਣ ਲੱਗ ਪਏ ਸਨ।