ਦਿੱਲੀ ‘ਚ ਅਮਰੀਕੀ ਦੂਤਾਵਾਸ ਦੇ ਸਾਈਨ ਬੋਰਡ ‘ਤੇ ਪੋਸਟਰ ਚਿਪਕ ਕੇ ਜੋਅ ਬਾਇਡਨ ਨੂੰ ਦਿੱਤੀ ਚੇਤਾਵਨੀ, ਅਣਪਛਾਤੇ ਲੋਕਾਂ ਖ਼ਿਲਾਫ਼ FIR ਦਰਜ਼

TeamGlobalPunjab
3 Min Read

ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਦੇ ਸਾਈਨ ਬੋਰਡ ਦੀ ਕਥਿਤ ਤੌਰ ‘ਤੇ ਭੰਨਤੋੜ ਕਰਨ ਦੇ ਦੋਸ਼ ਵਿੱਚ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ਼ ਕੀਤੀ ਹੈ। ਹਿੰਦੂ ਸੈਨਾ ਨਾਮਕ ਇੱਕ ਦੱਖਣਪੰਥੀ ਸੰਗਠਨ ਨੇ ਦੂਤਾਵਾਸ ਦੇ ਸਾਈਨ ਬੋਰਡ ‘ਤੇ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਲਈ ਹੈ।

ਪੋਸਟਰ ਵਿੱਚ ਲਿਖਿਆ ਹੈ, “ਅਵਿਸ਼ਵਾਸਯੋਗ ਬਾਇਡਨ ਪ੍ਰਸ਼ਾਸਨ…ਭਾਰਤ ਨੂੰ ਧਮਕੀਆਂ ਦੇਣਾ ਬੰਦ ਕਰੋ। ਸਾਨੂੰ ਤੁਹਾਡੀ ਲੋੜ ਨਹੀਂ ਹੈ…ਅਮਰੀਕਾ ਨੂੰ ਚੀਨ ਦੇ ਖ਼ਿਲਾਫ਼ ਭਾਰਤ ਦੀ ਲੋੜ ਹੈ। ਸਾਨੂੰ ਸਾਰੀਆਂ ਅਨੁਸ਼ਾਸਿਤ ਅਤੇ ਬਹਾਦਰ ਭਾਰਤੀ ਹਥਿਆਰਬੰਦ ਬਲਾਂ ‘ਤੇ ਮਾਣ ਹੈ।”

ਡੀਸੀਪੀ (ਨਵੀਂ ਦਿੱਲੀ) ਅੰਮ੍ਰਿਤਾ ਗੁਗੁਲੋਥ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10.15 ਵਜੇ ਅਮਰੀਕੀ ਦੂਤਾਵਾਸ ਦਾ ਸਾਈਨ ਬੋਰਡ ਨੁਕਸਾਨੇ ਜਾਣ ਦੀ ਸੂਚਨਾ ਮਿਲੀ। ਸਾਡੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਕਤ ਸਾਈਨ ਬੋਰਡ ‘ਤੇ ਕਥਿਤ ਪੋਸਟਰ ਪਾਇਆ। ਪੋਸਟਰ ਨੂੰ ਤੁਰੰਤ ਹਟਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ, ਦਿੱਲੀ ਪ੍ਰੀਵੈਂਸ਼ਨ ਆਫ ਡਿਫੈਕਸ਼ਨ ਆਫ ਪ੍ਰਾਪਰਟੀ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਡੀਸੀਪੀ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਤਕਨੀਕੀ ਨਿਗਰਾਨੀ ਕੀਤੀ ਜਾ ਰਹੀ ਹੈ।

ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ‘ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੇ ਸੰਗਠਨ ਦੇ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵਲੋਂ ਭਾਰਤ ਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਵਿਰੋਧ ਕੀਤਾ ਹੈ।

- Advertisement -

ਉਸਨੇ ਇਹ ਵੀ ਦੋਸ਼ ਲਾਇਆ ਕਿ ਬਾਇਡਨ ਪ੍ਰਸ਼ਾਸਨ ਕੋਵਿਡ ਮਹਾਂਮਾਰੀ ਨਾਲ ਪ੍ਰਭਾਵਿਤ ਅਮਰੀਕੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਯੂਕਰੇਨ-ਰੂਸ ਸੰਕਟ ਨੂੰ ਵਧਾਉਣ ਵਿੱਚ ਸਰਗਰਮੀ ਨਾਲ ਸ਼ਾਮਿਲ ਹੋਇਆ ਹੈ।

ਵਿਸ਼ਨੂੰ ਗੁਪਤਾ ਨੇ ਕਿਹਾ ਕਿ ਭਾਰਤ ਨੂੰ ਅਜਿਹੇ ਦੇਸ਼ ਤੋਂ ਇਤਿਹਾਸ ਦੇ ਸਬਕ ਦੀ ਲੋੜ ਨਹੀਂ ਹੈ, ਜਿਸ ਨੇ ਸੰਯੁਕਤ ਰਾਸ਼ਟਰ ਦੀ ਮਨਜ਼ੂਰੀ ਤੋਂ ਬਿਨਾਂ ਯੁਗੋਸਲਾਵੀਆ ਅਤੇ ਇਰਾਕ ‘ਤੇ ਹਮਲਾ ਕੀਤਾ ਅਤੇ ਘੱਟੋ-ਘੱਟ ਇੱਕ ਦਰਜਨ ਦੇਸ਼ਾਂ ਨੂੰ ”ਅਮਰੀਕੀ ਸਾਮਰਾਜਵਾਦ” ਦੇ ਅੱਗੇ ਗੋਡੇ ਨਹੀਂ ਟੇਕਣ ‘ਤੇ ਤਬਾਹ ਕਰ ਦਿੱਤੇ। ਉਨ੍ਹਾਂ ਨੇ ਅੱਗੇ ਦੋਸ਼ ਲਾਇਆ ਕਿ ਬਾਇਡਨ ਪ੍ਰਸ਼ਾਸਨ ਯੂਐਨਐਸਸੀ ਵਿੱਚ ਭਾਰਤ ਨੂੰ ਵੀਟੋ ਪਾਵਰ ਦੇਣ ਦੇ ਹੱਕ ਵਿੱਚ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment