ਕੈਲੀਫੋਰਨੀਆ ਦੇ ਜੰਗਲਾਂ ’ਚ ਇਕ ਵਾਰ ਫਿਰ ਤੋਂ ਲੱਗੀ ਅੱਗ, 670 ਤੋਂ ਵੱਧ ਲੋਕ ਘਰਾਂ ‘ਚੋਂ ਹੋਏ ਬੇਘਰ

TeamGlobalPunjab
1 Min Read

ਅਮਰੀਕਾ : ਅਮਰੀਕਾ ’ਚ ਕੈਲੀਫੋਰਨੀਆ ਦੇ ਜੰਗਲਾਂ ’ਚ ਇਕ ਵਾਰ ਫਿਰ ਤੋਂ ਅੱਗ ਲੱਗ ਗਈ ਹੈ। ਜੰਗਲ ਦੀ ਅੱਗ ਨੇ ਮੰਗਲਵਾਰ ਨੂੰ 10 ਪੱਛਮੀ ਸੂਬਿਆਂ ’ਚ ਘਰਾਂ ਨੂੰ ਸਾੜ ਦਿੱਤਾ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 670 ਤੋਂ ਵੱਧ ਲੋਕ ਘਰਾਂ ‘ਚ ਅੱਗ ਲੱਗਣ ਕਾਰਨ ਬੇਘਰ ਹੋਏ ਹਨ, ਜਿਨ੍ਹਾਂ ‘ਚ ਪਿਛਲੇ ਹਫਤੇ ਦੇ ਅੰਤ ‘ਚ ਵੀ 64 ਸ਼ਾਮਲ ਹਨ।ਅੱਗ ਨਾਲ ਕੈਲੀਫੋਰਨੀਆ ਦੀ ਬਿਜਲੀ ਸਪਲਾਈ ’ਚ ਵੀ ਦਿੱਕਤ ਹੋਈ। ਅੱਗ ਉਦੋਂ ਭੜਕੀ ਜਦੋਂ ਪੱਛਮੀ ਸੂਬਿਆਂ ’ਚ ਤਾਪਮਾਨ ਵਧ ਗਿਆ।

ਵਿਭਾਗ ਅਨੁਸਾਰ ਬਹੁਤ ਸਾਰੇ ਘਰਾਂ ਅਤੇ ਅਪਾਰਟਮੈਂਟਸ ‘ਚ ਲੱਗੀ ਅੱਗ ਕਾਰਨ ਬਹੁਤ ਸਾਰੇ ਅਜਿਹੇ ਪਰਿਵਾਰ ਹਨ, ਜੋ ਜ਼ਿੰਦਗੀ ‘ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਫਰਿਜ਼ਨੋ ਦੇ ਐਂਡ੍ਰਿਊ ਐਵੇਨਿਊ ਅਤੇ ਪਲੀਜੈਂਟ ਵਿਖੇ ਦੋ ਅਪਾਰਟਮੈਂਟ ਕੰਪਲੈਕਸਾਂ ‘ਚ ਲੱਗੀ ਅੱਗ ਨੇ ਤਕਰੀਬਨ 56 ਲੋਕਾਂ ਨੂੰ ਉਜਾੜ ਦਿੱਤਾ।

ਰਾਸ਼ਟਰੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਖੇਤਰਾਂ ’ਚ ਗਰਮੀ ਦੀ ਲਹਿਰ ਦੌਰਾਨ ਜ਼ਿਆਦਾ ਗਰਮੀ ਦੀ ਚਿਤਾਵਨੀ ਮੰਗਲਵਾਰ ਤਕ ਸਮਾਪਤ ਹੋਣ ਦੀ ਉਮੀਦ ਸੀ। ਹਾਲਾਂਕਿ ਗਰਮੀ ਕੈਲੀਫੋਰਨੀਆ ਦੇ ਕੁਝ ਖੇਤਰਾਂ ’ਚ ਮੰਗਲਵਾਰ ਦੀ ਰਾਤ ਤਕ ਰਹੀ। ਸਰਕਾਰ ਦੁਆਰਾ ਦੂਰ ਉੱਤਰੀ ਖੇਤਰਾਂ ’ਚ 3,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦਾ ਹੁਕਮ ਦਿੱਤਾ ਹੈ।

Share this Article
Leave a comment