ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ ਭਲਕੇ ਆਉਣਗੇ ਭਾਰਤ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਅਪਣੇ ਹਮਰੁਤਬਾ ਅਜੀਤ ਕੇ ਡੋਵਾਲ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨਾਲ ਦੁਵੱਲੇ, ਖੇਤਰੀ ਅਤੇ ਵਿਸ਼ਵ ਪਧਰੀ ਮੁੱਦਿਆਂ ’ਤੇ ਅੰਤਮ ਦੌਰ ਦੀ ਗੱਲਬਾਤ ਲਈ 5 ਅਤੇ 6 ਜਨਵਰੀ ਨੂੰ ਭਾਰਤ ਦੀ ਯਾਤਰਾ ਕਰਨਗੇ। ਉਨ੍ਹਾਂ ਦੀ ਭਾਰਤ ਫੇਰੀ ਉਦੋਂ ਸਾਹਮਣੇ ਆਈ ਹੈ ਜਦੋਂ ਜੋ ਬਿਡੇਨ ਪ੍ਰਸ਼ਾਸਨ ਅਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਰਾਸ਼ਟਰਪਤੀ ਬਿਡੇਨ ਵਲੋਂ 20 ਜਨਵਰੀ 2021 ਨੂੰ ਨਿਯੁਕਤ ਕੀਤੇ ਗਏ ਸੁਲੀਵਾਨ (48) ਸਭ ਤੋਂ ਘੱਟ ਉਮਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਹੁਦਾ ਛੱਡਣ ਤੋਂ ਪਹਿਲਾਂ ਭਾਰਤ ਦੀ ਅਪਣੀ ਆਖ਼ਰੀ ਯਾਤਰਾ ਦੌਰਾਨ ਆਈਆਈਟੀ, ਨਵੀਂ ਦਿੱਲੀ ਵਿਖੇ ਇਕ ਪ੍ਰਮੁੱਖ ਭਾਰਤ-ਕੇਂਦ੍ਰਿਤ ਵਿਦੇਸ਼ ਨੀਤੀ ’ਤੇ ਭਾਸ਼ਣ ਵੀ ਦੇਣਗੇ।

ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸੰਚਾਰ ਸਲਾਹਕਾਰ ਜੌਹਨ ਕਿਰਬੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਭਾਰਤ ਨਾਲ ਸਾਡੀ ਭਾਈਵਾਲੀ ਦੇ ਵਾਧੇ ਵਿਚ ਪੁਲਾੜ, ਰੱਖਿਆ ਅਤੇ ਰਣਨੀਤਕ ਤਕਨੀਕ ਸਹਿਯੋਗ ਤੋਂ ਲੈ ਕੇ ਹਿੰਦ-ਪ੍ਰਸ਼ਾਂਤ ਅਤੇ ਇਸ ਤੋਂ ਬਾਹਰ ਦੀਆਂ ਸਾਂਝੀਆਂ ਸੁਰੱਖਿਆ ਤਰਜੀਹਾਂ ਤਕ ਦੇ ਕਈ ਮੁੱਦਿਆਂ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਦੌਰੇ ਦੌਰਾਨ ਸੁਲੀਵਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਭਾਰਤੀ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

ਬਿਡੇਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁਕਰਵਾਰ ਦੁਪਹਿਰ ਨੂੰ ਇਕ ਕਾਨਫ਼ਰੰਸ ਕਾਲ ਦੌਰਾਨ ਪੱਤਰਕਾਰਾਂ ਨੂੰ ਦਸਿਆ ਕਿ ਸੁਲੀਵਾਨ ਦੀ ਫੇਰੀ ਦਾ ਮੁੱਖ ਉਦੇਸ਼ ਇਕ ਕੈਪਸਟੋਨ ਰੁਝੇਵਿਆਂ ਅਤੇ ਉਸਦੇ ਹਮਰੁਤਬਾ ਨਾਲ ਗੱਲਬਾਤ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਦੋਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਿਛਲੇ ਚਾਰ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਦੀ ਤਰੱਕੀ ਦਾ ਜਾਇਜ਼ਾ ਲੈਣਗੇ, ਜੋ ਕਿ ਦੁਵੱਲੇ ਸਬੰਧਾਂ ਵਿਚ ਇਤਿਹਾਸਕ ਅਤੇ ਤਬਦੀਲੀ ਵਾਲਾ ਦੌਰ ਰਿਹਾ ਹੈ।

Share This Article
Leave a Comment