ਜੋਅ ਬਾਇਡਨ ਨੇ ਨਿਊ ਓਰਲੀਨਜ਼ ‘ਚ ਤੂਫਾਨ ਇਡਾ ਦੇ ਨੁਕਸਾਨ ਦਾ ਲਿਆ ਜਾਇਜਾ

TeamGlobalPunjab
2 Min Read
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਨਿਊ ਓਰਲੀਨਜ਼ ਦਾ ਦੌਰਾ ਕਰਕੇ ਤੂਫਾਨ ਇਡਾ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਸਥਾਨਕ ਨੇਤਾਵਾਂ, ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕੋਲੋਂ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਰਾਸ਼ਟਰਪਤੀ ਨੇ ਲਾਪਲੇਸ ਦੇ ਕੈਂਬਰਿਜ ਇਲਾਕੇ ਵਿੱਚ ਨੁਕਸਾਨੇ ਗਏ ਘਰਾਂ ਦਾ ਦੌਰਾ ਕੀਤਾ ਅਤੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਲਾਪਲੇਸ ਵਿੱਚ, ਸਥਾਨਕ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਇਸ ਖੇਤਰ ਵਿੱਚ ਤਬਾਹੀ ਅਤੇ ਖੇਤਰ ‘ਚ  ਤੂਫਾਨ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ।
ਬਾਇਡਨ ਨੇ ਸਥਾਨਕ ਅਧਿਕਾਰੀਆਂ  ਜਿਨ੍ਹਾਂ ਵਿੱਚ ਗਵਰਨਰ ਜੌਨ ਬੇਲ ਐਡਵਰਡਸ, ਸਥਾਨਕ ਹਸਪਤਾਲਾਂ ਦੇ ਸੀਈਓ ਅਤੇ ਐਨਰਜੀ ਕੰਪਨੀ ਐਂਟਰਗੀ, ਕਾਂਗਰਸ ਦੇ ਮੈਂਬਰ ਆਦਿ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਤੂਫਾਨ ਨਾਲ  ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਵਧੇਰੇ ਦੁਬਾਰਾ ਬਣਾਉਣਾ ਮਹੱਤਵਪੂਰਨ ਹੈ। ਵਾਈਟ ਹਾਊਸ ਦੇ ਅਨੁਸਾਰ, ਲਾਪਲੇਸ ਦਾ ਦੌਰਾ ਕਰਨ ਤੋਂ ਬਾਅਦ, ਬਾਇਡਨ ਨੇ ਕਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਵੀ ਕਰਨਾ ਸੀ, ਜਿਸ ਵਿੱਚ ਲੈਫਿਟ, ਗ੍ਰੈਂਡ ਆਈਲ, ਪੋਰਟ ਫੌਰਚੋਨ ਅਤੇ ਲੈਫੌਰਚੇ ਪੈਰਿਸ਼  ਆਦਿ ਸ਼ਾਮਲ ਸਨ।  ਅਮਰੀਕਾ ਵਿੱਚ ਤੂਫਾਨ ਇਡਾ ਕਾਰਨ ਅੱਠ ਰਾਜਾਂ ਵਿੱਚ ਘੱਟੋ ਘੱਟ 63 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਉੱਤਰ ਪੂਰਬ ਵਿੱਚ ਘੱਟੋ ਘੱਟ 49 ਮੌਤਾਂ  ਸ਼ਾਮਲ ਹਨ।

Share this Article
Leave a comment