ਅਮਰੀਕੀ ਚੋਣ ਜਿੱਤਣ ਤੋਂ ਬਾਅਦ ਜੋ ਬਾਇਡਨ ਦਾ ਧਮਾਕੇਦਾਰ ਭਾਸ਼ਣ, ਲੁੱਟਿਆ ਸਭ ਦਾ ਦਿੱਲ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਨੇ ਡੌਨਡਲ ਟਰੰਪ ਨੂੰ ਵੱਡੇ ਅੰਤਰ ਨਾਲ ਹਰਾ ਦਿੱਤਾ। ਜਿੱਤ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਬਾਇਡਨ ਨੇ ਆਪਣੀ ਜਿੱਤ ਨੂੰ ਇਤਿਹਾਸਕ ਦੱਸਿਆ। ਉਹਨਾਂ ਕਿਹਾ ਕਿ 7.4 ਕਰੋੜ ਤੋਂ ਵੱਧ ਅਮਰੀਕੀਆਂ ਨੇ ਮੈਨੂੰ ਵੋਟ ਪਾਈ ਹੈ। ਉਹਨਾਂ ਨੇ ਕਿਹਾ ਰਾਸ਼ਟਰਪਤੀ ਦੇ ਤੌਰ ‘ਤੇ ਉਹ ਬਲੂ ਜਾਂ ਰੈੱਡ ਸਟੇਟ ਨਹੀਂ ਦੇਖਦੇ ਸਿਰਫ਼ ਯੂਨਾਈਡਟ ਸਟੇਟ ਆਫ਼ ਅਮਰੀਕਾ ਹੀ ਦੇਖਦੇ ਹਨ। ਯਾਨੀ ਬਾਇਡਨ ਨੇ ਆਪਣੇ ਭਾਸ਼ਣ ‘ਚ ਸਾਰੇ ਅਮਰੀਕੀਆਂ ਨੂੰ ਇੱਕ ਨਜ਼ਰ ‘ਚ ਦੇਖਣ ਦਾ ਦਾਅਵਾ ਕੀਤਾ ਹੈ।

ਬਾਇਡਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ”ਜਿਹੜੇ ਲੋਕਾਂ ਨੇ ਰਾਸ਼ਟਰਪਤੀ ਟਰੰਪ ਨੂੰ ਵੋਟ ਕੀਤੀ ਸੀ, ਅੱਜ ਉਹਨਾਂ ਦੀ ਮੈਂ ਨਿਰਾਸ਼ਾ ਨੂੰ ਸਮਝਦਾ ਹਾਂ, ਹੁਣ ਇੱਕ ਦੂਜੇ ਨੂੰ ਮੌਕਾ ਦਿੰਦੇ ਹਾਂ ਸਖ਼ਤ ਬਿਆਨਬਾਜ਼ੀ ਨੂੰ ਪਿੱਛੇ ਛੱਡ ਕੇ, ਇੱਕ ਦੂਜੇ ਨੂੰ ਮੁੜ ਤੋਂ ਦੇਖਣ ਦਾ, ਇੱਕ ਦੂਜੇ ਨੂੰ ਫਿਰ ਤੋਂ ਸੁਣਨ ਦਾ।”

 ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਿੱਤ ਤੋਂ ਬਾਅਦ ਬਾਇਡਨ ਨੇ ਟਵੀਟ ਕਰਕੇ ਕਿਹਾ ਸੀ ਕਿ ” ਅਮਰੀਕਾ, ਤੁਸੀਂ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਮੈਨੂੰ ਚੁਣਿਆ ਹੈ। ਇਸ ਨਾਲ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਅੱਗੇ ਦਾ ਕੰਮ ਮੁਸ਼ਕਿਲ ਜ਼ਰੂਰ ਹੈ ਪਰ ਮੈਂ ਤੁਹਾਡੇ ਨਾਲ ਵਾਧਾ ਕਰਦਾ ਹਾਂ ਕਿ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਬਣਾਂਗਾ, ਭਾਵੇਂ ਤੁਸੀਂ ਮੈਨੂੰ ਵੋਟ ਦਿੱਤੀ ਹੋਵੇ ਜਾਂ ਨਾ, ਤੁਸੀਂ ਮੈਨੂੰ ਜੋ ਭਰੋਸਾ ਦਿੱਤਾ ਹੈ ਮੈਂ ਉਸ ਨੂੰ ਕਾਇਮ ਰੱਖਾਂਗਾ।”

Share this Article
Leave a comment