ਕੀ ਇਰਾਨ ਕੋਲ ਹੈ UFO ਵਰਗੀ ਐਡਵਾਂਸ ਤਕਨੀਕ? F-15 ਡਿੱਗਣ ਤੋਂ ਪਹਿਲਾਂ ਅਸਮਾਨ ‘ਚ ਪਾਇਲਟ ਨੇ ਦੇਖਿਆ ਡਰਾਉਣਾ ਮੰਜ਼ਰ

Global Team
3 Min Read

ਨਿਊਜ਼ ਡੈਸਕ:ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦੇ ਵਿਚਾਲੇ ਇੱਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਅਮਰੀਕੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦਾ ਧਿਆਨ ਖਿੱਚਿਆ ਹੈ। ਰਿਪੋਰਟਾਂ ਮੁਤਾਬਕ, ਈਰਾਨ ਉੱਪਰ ਡਿੱਗੇ ਇੱਕ ਅਮਰੀਕੀ F-15 ਜਹਾਜ਼ ਦੇ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਤੋਂ ਬਾਹਰ ਨਿਕਲਣ ਤੋਂ ਕੁਝ ਪਲ ਪਹਿਲਾਂ ਉਸ ਨੇ ਅਸਮਾਨ ਵਿੱਚ ਡਰੋਨਾਂ ਦਾ ਇੱਕ ਅਜੀਬ ਸਮੂਹ ਵੇਖਿਆ।

ਪਾਇਲਟ ਦੇ ਬਿਆਨ ਅਨੁਸਾਰ ਇਹ ਡਰੋਨ ਵੱਖ-ਵੱਖ ਹੋਣ ਦੇ ਬਾਵਜੂਦ ਇੱਕ ਇਕਾਈ ਵਾਂਗ ਹਿਲ ਰਹੇ ਸਨ। ਉਸ ਨੂੰ ਇਹ ਨਜ਼ਾਰਾ ਜੈਲੀਫਿਸ਼ ਵਰਗਾ ਲੱਗਿਆ, ਜਿੱਥੇ ਵੱਡੇ ਡਰੋਨਾਂ ਦੇ ਹੇਠਾਂ ਛੋਟੇ ਡਰੋਨ ਇਕੱਠੇ ਅੱਗੇ ਵੱਧ ਰਹੇ ਸਨ। ਇਸ ਘਟਨਾ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਕੀ ਇਹ ਕਿਸੇ ਨਵੀਂ ਡਰੋਨ ਸਮਰੱਥਾ ਦਾ ਸੰਕੇਤ ਹੋ ਸਕਦਾ ਹੈ।

ਹਾਲਾਂਕਿ ਅਮਰੀਕੀ ਖੁਫੀਆ ਅਧਿਕਾਰੀਆਂ ਵਿੱਚ ਇਸ ਦਾਅਵੇ ਨੂੰ ਲੈ ਕੇ ਇਕਰਾਇ ਨਹੀਂ ਹੈ। ਕੁਝ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਜਹਾਜ਼ ਹਾਦਸੇ ਦੌਰਾਨ ਪਾਇਲਟ ਨੂੰ ਸਿਰ ਵਿੱਚ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ ਯਾਦ ਜਾਂ ਵੇਖਣ ਦੀ ਸਮਝ ਪ੍ਰਭਾਵਿਤ ਹੋ ਸਕਦੀ ਹੈ। ਜਾਂਚ ਟੀਮਾਂ ਇਹ ਵੀ ਦੇਖ ਰਹੀਆਂ ਹਨ ਕਿ ਇਹ ਅਸਲ ਵਿੱਚ ਕੋਈ ਤਕਨੀਕੀ ਡਰੋਨ ਬਣਤਰ ਸੀ ਜਾਂ ਜੰਗੀ ਹਾਲਾਤਾਂ ਦਾ ਪ੍ਰਭਾਵ।

ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਲੇ ਤੱਕ ਇਹ ਪੱਕਾ ਨਹੀਂ ਹੋਇਆ ਕਿ F-15 ਜਹਾਜ਼ ਦੇ ਡਿੱਗਣ ਦਾ ਅਸਲ ਕਾਰਨ ਕੀ ਸੀ। ਸ਼ੁਰੂਆਤੀ ਅਨੁਮਾਨਾਂ ਵਿੱਚ ਡਰੋਨ ਫਾਰਮੇਸ਼ਨ ਦੀ ਸੰਭਾਵਿਤ ਭੂਮਿਕਾ ਦੀ ਵੀ ਜਾਂਚ ਹੋ ਰਹੀ ਹੈ, ਪਰ ਅਧਿਕਾਰਤ ਨਤੀਜੇ ਸਾਹਮਣੇ ਨਹੀਂ ਆਏ ਹਨ।

ਤਕਨੀਕੀ ਭਾਸ਼ਾ ਵਿੱਚ ਇਸ ਤਰ੍ਹਾਂ ਕਈ ਡਰੋਨਾਂ ਦਾ ਆਪਸ ਵਿੱਚ ਜੁੜ ਕੇ ਇਕੱਠੇ ਕੰਮ ਕਰਨ ਨੂੰ “ਵਨ-ਟੂ-ਮੇਨੀ ਮੈਸ਼ਡ ਨੈੱਟਵਰਕਿੰਗ” ਕਿਹਾ ਜਾਂਦਾ ਹੈ। ਇਸ ਮਾਡਲ ਵਿੱਚ ਇੱਕ ਕੰਟਰੋਲ ਸਿਸਟਮ ਕਈ ਡਰੋਨਾਂ ਨੂੰ ਇਕੱਠੇ ਸੰਚਾਲਿਤ ਕਰ ਸਕਦਾ ਹੈ ਅਤੇ ਉਹ ਆਪਸ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਮੂਹ ਵਾਂਗ ਕੰਮ ਕਰਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment