ਅਮਰੀਕਾ ‘ਚ 10 ਲੱਖ ਤੋਂ ਵੱਧ ਲੋਕਾਂ ਨੂੰ ਲੱਗ ਚੁੱਕੀ ਕੋਰੋਨਾ ਵੈਕਸੀਨ: CDC

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ 10 ਦਿਨ ਪਹਿਲਾਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾਕਰਣ ਮੁਹਿੰਮ ਆਪਣੇ ਜੋਰਾਂ ਸ਼ੋਰਾਂ ‘ਤੇ ਹੈ। ਜਿਸਦੀ ਜਾਣਕਾਰੀ ਦਿੰਦਿਆਂ ਸੀਡੀਸੀ ਦੇ ਡਾਇਰੈਕਟਰ ਰੌਬਰਟ ਰੈਡਫੀਲਡ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ‘ਚੋਂ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ, ਜੋ ਇੱਕ ਚੰਗੀ ਪਹਿਲ ਕਦਮੀ ਹੈ।

ਇਸ ਤੋਂ ਇਲਾਵਾ ਸੀਡੀਸੀ ਦੇ ਡਾਇਰੈਕਟਰ ਰੈਡਫੀਲਡ ਨੇ ਦੱਸਿਆ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਫਾਈਜ਼ਰ- ਬਾਇਓਐਨਟੈਕ ਅਤੇ ਮਾਡਰਨਾ ਦੇ ਕੋਰੋਨਾ ਟੀਕੇ ਦੀ ਵਰਤੀ ਜਾ ਰਹੀ ਹੈ ਅਤੇ ਪਹਿਲੀ ਖੁਰਾਕ ਦੇ ਕੁਝ ਹਫ਼ਤਿਆਂ ਬਾਅਦ ਦੂਜੀ ਖੁਰਾਕ ਦਿੱਤੀ ਜਾਵੇਗੀ। ਰੈਡਫੀਲਡ ਨੇ ਅੱਗੇ ਕਿਹਾ ਕਿ ਜਦੋਂ ਤੱਕ ਕੋਰੋਨਾ ਟੀਕਾ ਹਰ ਵਿਅਕਤੀ ਤੱਕ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਸਾਨੂੰ ਕੋਰੋਨਾ ਤੋਂ ਬਚਣ ਦੇ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।

ਜਾਣਕਾਰੀ ਦਿੰਦਿਆਂ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਟੀਕਾ ਪਹੁੰਚਾਉਣ ਵਾਲੀ ਮੁਹਿੰਮ ਦੇ ਇੰਚਾਰਜ ਜਨਰਲ ਗੁਸਤਾਵ ਪੇਰਨਾ ਨੇ ਦੱਸਿਆ ਕਿ ਅਮਰੀਕਾ ਦੇ ਅਧਿਕਾਰੀਆਂ ਨੇ ਹੁਣ ਤੱਕ ਕੋਰੋਨਾ ਵਾਇਰਸ ਟੀਕੇ ਦੀਆਂ 15.5 ਮਿਲੀਅਨ ਖੁਰਾਕਾਂ ਨੂੰ ਦੇਸ਼ ਭਰ ਵਿੱਚ ਪਹੁੰਚਾਇਆ ਹੈ ਅਤੇ ਸਾਲ ਦੇ ਅੰਤ ਤੱਕ 2 ਕਰੋੜ ਖੁਰਾਕਾਂ ਪਹੁੰਚਾਉਣ ਦਾ ਅੰਦਾਜਾ ਹੈ।

ਦੱਸ ਦੇਈਏ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਦੇਸ਼ ਹੈ ਅਤੇ ਇੱਥੇ ਹੁਣ ਤੱਕ ਦੇ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਖਬਰ ਮਿਲੀ ਹੈ।

- Advertisement -

Share this Article
Leave a comment