ਅਮਰੀਕਾ ਦਾ ਅਫ਼ਗਾਨਿਸਤਾਨ ‘ਚ ਰੈਸਕਿਊ ਜਾਰੀ, ਇੱਕ ਦਿਨ ‘ਚ ਹਜ਼ਾਰਾਂ ਲੋਕਾਂ ਨੂੰ ਕੱਢਣ ਲਈ ਭੇਜੇ ਗਏ ਜਹਾਜ਼

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਲੋਂ ਅਫਗਾਨਿਸਤਾਨ ‘ਚ ਫਸੇ ਆਪਣੇ ਨਾਗਰਿਕਾਂ ਅਤੇ ਅਫ਼ਗਾਨਾਂ ਨੂੰ ਲਗਾਤਾਰ ਕਾਬੁਲ ਤੋਂ ਕੱਢਿਆ ਜਾ ਰਿਹਾ ਹੈ। ਬੀਤੇ 24 ਘੰਟਿਆਂ ‘ਚ 25 ਅਮਰੀਕੀ ਫ਼ੌਜੀ C-17, 3 C-130 ਤੇ 61 ਚਾਰਟਡ ਤੇ ਹੋਰ ਫੌਜੀ ਜਹਾਜ਼ ਲੈ ਕੇ ਕਾਬੁਲ ਪਹੁੰਚੇ ਹਨ। ਜਿਨ੍ਹਾਂ ਰਾਹੀਂ ਵਾਪਸ ਲੈ ਕੇ ਆਉਣ ਵਾਲੇ ਯਾਤਰੀਆਂ ਦਾ ਕੁੱਲ ਅੰਕੜਾ ਲਗਭਗ 16,000 ਹੈ। ਇਸ ਗੱਲ ਦੀ ਜਾਣਕਾਰੀ ਅਮਰੀਕੀ ਫੌਜ ਦੇ ਮੇਜਰ ਜਨਰਲ ਹੈਂਕ ਟੇਲਰ ਨੇ ਦਿੱਤੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਕਮਰਸ਼ੀਅਲ ਏਅਰਲਾਈਨਜ਼ ਦੀ ਮਦਦ ਲੈਣ ਦਾ ਵੀ ਐਲਾਨ ਕੀਤਾ ਗਿਆ ਸੀ।

ਰੱਖਿਆ ਮੰਤਰੀ ਅਤੇ ਪੈਂਟਾਗਨ ਮੁਖੀ ਲਾਇਡ ਆਸਟਿਨ ਨੇ 6 ਕਮਰਸ਼ੀਅਲ ਏਅਰਲਾਈਨਜ਼ ਨੂੰ ਯਾਤਰੀ ਜਹਾਜ਼ ਦੇਣ ਨੂੰ ਕਿਹਾ ਸੀ। ਪੈਂਟਾਗਨ ਵੱਲੋਂ 18 ਕਮਰਸ਼ੀਅਲ ਜਹਾਜ਼ਾਂ ਦੀ ਐਮਰਜੈਂਸੀ ਵਰਤੋਂ ਦੇ ਆਦੇਸ਼ ਦਿੱਤੇ ਗਏ ਸਨ। ਅਮਰੀਕਾ ਨੂੰ ਇਹ ਫ਼ੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਲੋਕਾਂ ਨੂੰ ਉਥੋਂ ਕੱਢਣ ‘ਚ ਪਰੇਸ਼ਾਨੀਆਂ ਆ ਰਹੀਆਂ ਸਨ।

ਰੱਖਿਆ ਮੰਤਰੀ ਲਾਇਡ ਆਸਟਿਨ ਨੇ ‘ਸਿਵਿਲ ਰਿਜ਼ਰਵ ਏਅਰ ਫਲੀਟ’ ਪ੍ਰੋਗਰਾਮ ਦੀ ਸ਼ੁਰੁਆਤ ਕਰ ਦਿੱਤੀ ਹੈ, ਜਿਸ ਵਿੱਚ 18 ਜਹਾਜ਼ ਮੰਗੇ ਗਏ ਹਨ। ਇਹਨਾਂ ਵਿੱਚ ਅਮਰੀਕੀ ਏਅਰਲਾਈਨ, ਏਟਲਸ ਏਅਰ, ਡੇਲਟਾ ਏਅਰਲਾਈਨ ਅਤੇ ਓਮਨੀ ਏਅਰ ਤੋਂ ਤਿੰਨ-ਤਿੰਨ ਜਦਕਿ ਹਵਾਇਨ ਏਅਰਲਾਈਨ ਤੋਂ ਦੋ ਅਤੇ ਯੂਨਾਇਟੇਡ ਏਅਰਲਾਈਨ ਤੋਂ ਪੰਜ ਜਹਾਜ਼ ਮੰਗੇ ਗਏ ਹਨ।

Share this Article
Leave a comment