ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹੈ ਅਮਰੀਕਾ: ਰਿਪੋਰਟ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਲੋਂ ਭਾਰਤ ਵਿੱਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੀਡੀਆ ਦੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ਹਥਿਆਰਾਂ ‘ਚ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ, ਜੋ 1,000 ਪੌਂਡ ਤੋਂ ਜ਼ਿਆਦਾ ਬੰਬ ਅਤੇ ਮਿਸਾਇਲ ਲੈ ਕੇ ਜਾ ਸਕਦੇ ਹਨ। ਭਾਰਤ ਅਤੇ ਚੀਨ ਦੀ ਫੌਜ ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਕਦਮ ਕਾਫ਼ੀ ਅਹਿਮ ਹੈ।

ਭਾਰਤੀ ਫੌਜ ਦੇ 20 ਜਵਾਨ 15 ਜੂਨ ਨੂੰ ਹੋਈ ਝੜਪ ਵਿੱਚ ਸ਼ਹੀਦ ਹੋ ਗਏ ਸਨ। ਇਸ ਵਿੱਚ ਚੀਨੀ ਫੌਜੀ ਵੀ ਜ਼ਖਮੀ ਹੋਏ ਸਨ, ਪਰ ਉਨ੍ਹਾਂ ਨੇ ਇਸ ਦੀ ਆਧਿਕਾਰਿਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕੀ ਖੁਫਿਆ ਏਜੰਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ 35 ਫੌਜੀ ਮਾਰੇ ਗਏ ਸਨ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ  ਪ੍ਰਸ਼ਾਸਨ ਭਾਰਤ ਅਤੇ ਚੀਨ ਦੇ ਵਿਚਾਲੇ ਸਰਹੱਦ ‘ਤੇ ਹਿੰਸਕ ਝੜਪ ਦੇ ਮੱਦੇਨਜਰ ਭਾਰਤ ਵਿੱਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸਦੇ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿੱਚ ਤਣਾਅ ਦਾ ਇੱਕ ਹੋਰ ਮੁੱਦਾ ਖੜ੍ਹਾ ਹੋ ਗਿਆ ਜਾਵੇਗਾ। ਰਿਪੋਰਟ ‘ਚ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਮਰੀਕਾ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਨੂੰ ਨਵੇਂ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਤਿਆਰ ਕੀਤੀ ਹੈ, ‘‘ਜਿਸ ਵਿੱਚ ਹਥਿਆਰਬੰਦ ਡਰੋਨ ਵਰਗੇ ਉੱਚ ਪੱਧਰ ਦੇ ਹਥਿਆਰ ਅਤੇ ਉੱਚ ਪੱਧਰ ਦੀ ਤਕਨੀਕ ਸ਼ਾਮਲ ਹੈ।’’

Share this Article
Leave a comment