ਅਮਰੀਕਾ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਲਗਾਇਆ ਵੀਜ਼ਾ ਪ੍ਰਤੀਬੰਧ

TeamGlobalPunjab
3 Min Read

ਵਾਸ਼ਿੰਗਟਨ : ਹਾਂਗ ਕਾਂਗ ਦੇ ਮੁੱਦੇ ‘ਤੇ ਅਮਰੀਕਾ ਚੀਨ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੀਤੇ ਸ਼ੁੱਕਰਵਾਰ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਅਧਿਕਾਰੀਆਂ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵੀਜ਼ਾ ਪ੍ਰਤਿਬੰਧਾਂ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਵੱਲੋਂ ਇਹ ਕਾਰਵਾਈ ਹਾਂਗ ਕਾਂਗ ਦੀ ਖੁਦਮੁਖਤਿਆਰੀ, ਬੁਨਿਆਦੀ ਸੁਤੰਤਰਤਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ‘ਚ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਸਕਦਾ ਹੈ।

ਵਿਦੇਸ਼ ਮੰਤਰਾਲੇ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਹਾਂਗਕਾਂਗ ‘ਚ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬੀਜਿੰਗ ਵੱਲੋਂ ਹਾਂਗਕਾਂਗ ‘ਤੇ ਲਗਾਈਆਂ ਗਈਆਂ ਨਵੀਂਆਂ ਪਾਬੰਦੀਆਂ ਨੂੰ ਖ਼ਤਮ ਕਰਨ ਲਈ ਬਣਾਏ ਜਾ ਰਹੇ ਦਬਾਅ ਦੀ ਦਿਸ਼ਾ ਵੱਲ ਇਕ ਕਦਮ ਹੈ।

ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਮੈਂ ਸੀਪੀਸੀ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀਆਂ ਦਾ ਐਲਾਨ ਕਰਦਾ ਹਾਂ। ਇਨ੍ਹਾਂ ਦੇ ਬਾਰੇ ‘ਚ ਮੰਨਿਆ ਗਿਆ ਹੈ ਕਿ ਇਨ੍ਹਾਂ ਨੇ 1984 ਚੀਨ-ਬ੍ਰਿਟੇਨ ਸੰਯੁਕਤ ਐਲਾਨ ਪੱਤਰ ‘ਚ ਗਾਰੰਟੀ ਪ੍ਰਦਾਨ ਕੀਤੀ ਗਈ ਹਾਂਗ ਕਾਂਗ ਦੀ ਉੱਚ ਪੱਧਰ ਦੀ ਖੁਦਮੁਖਤਿਆਰੀ ਨੂੰ ਦਬਾਇਆ ਜਾਂ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਨੂੰ ਘਟਾਉਣ ਲਈ ਕੀਤਾ ਜਾਂ ਅਜਿਹਾ ਕਰਨਾ ਇਸ ‘ਚ ਸ਼ਾਮਲ ਹੋਵੇ। ਪੋਂਪੀਓ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਵੀ ਇਸ ਤਰ੍ਹਾਂ ਦੀ ਪਾਬੰਦੀ ਦਾ ਸਾਹਮਣਾ ਕਰ ਸਕਦੇ ਹਨ।  ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਨੂੰ ਲਾਗੂ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੀ ਤਾਨਾਸ਼ਾਹੀ ‘ਤੇ ਰੋਕ ਲਗਾਉਣ ਲਈ ਆਪਣੀ ਸੈਨਾ ਨੂੰ ਯੂਰਪ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਮੌਜੁੂਦਾ ਸਮੇਂ ਚੀਨ ਆਪਣੇ ਗੁਆਂਢੀ ਮੁਲਕਾਂ ‘ਤੇ ਦਬਾਅ ਵਧਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਪਾਸੇ ਤਾਂ ਚੀਨ ਨੇ ਭਾਰਤ ਦੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨੇੜੇ ਆਪਣੀ ਫੌਜਾਂ ਨੂੰ ਤਾਇਨਾਤ ਕਰ ਦਿੱਤਾ ਹੈ, ਦੂਜੇ ਪਾਸੇ ਉਸਨੇ ਦੱਖਣੀ ਚੀਨ ਸਾਗਰ ‘ਚ ਆਪਣੀ ਹਮਲਾਵਰ ਰਣਨੀਤੀ ਨੂੰ ਹੋਰ ਵਧਾ ਦਿੱਤਾ ਹੈ। ਜਿਸ ਦੇ ਚੱਲਦਿਆਂ ਅਮਰੀਕਾ ਨੇ ਯੂਰਪ ‘ਚ ਮੌਜੂਦ ਆਪਣੀ ਸੈਨਾ ਨੁੂੰ ਹਟਾ ਕੇ ਏਸ਼ੀਆ ‘ਚ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

- Advertisement -

Share this Article
Leave a comment