ਬਿਨ੍ਹਾਂ ਵੀਜ਼ਾ ਦੇ ਅਮਰੀਕਾ ‘ਚ ਰਹਿ ਰਹੇ ਪ੍ਰਵਾਸੀਆਂ ‘ਤੇ ਵੱਡੀ ਕਾਰਵਾਈ, 700 ਦੇ ਕਰੀਬ ਨੂੰ ਲਿਆ ਹਿਰਾਸਤ ‘ਚ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਬਿਨ੍ਹਾਂ ਵਿਜ਼ਾ ਵੱਡੀ ਗਿਣਤੀ ‘ਚ ਰਹਿ ਰਹੇ ਲੋਕਾਂ ‘ਤੇ ਅਮਰੀਕਾ ਨੇ ਕਾਰਵਾਈ ਕਰਦਿਆਂ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਸੰਯੁਕਤ ਰਾਸ਼ਟਰ ਇਮੀਗ੍ਰੇਸ਼ਨ ਅਥਾਰਿਟੀ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 680 ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਹੈ ਜਿਨ੍ਹਾਂ ਕੋਲ ਉੱਥੇ ਪੱਕੇ ਹੋਣ ਦੇ ਕੋਈ ਅਧਿਕਾਰਤ ਕਾਗਜ਼ ਨਹੀਂ ਸਨ।

ਅਮਰੀਕਾ ਦੇ ਦੱਖਣੀ ਮਿਸੀਸਿਪੀ ਲਈ ਅਮਰੀਕੀ ਅਟਾਰਨੀ ਮਾਈਕ ਹੌਰਸਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਾਰਵਾਈ ਛੇ ਸ਼ਹਿਰਾਂ ਦੀਆਂ ਵੱਖ-ਵੱਖ ਸੱਤ ਥਾਵਾਂ ਤੇ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਪੇਮਾਰੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਚੋਰੀ ਛੁਪੇ ਰਹਿ ਰਹੇ ਲੋਕਾਂ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧ ‘ਚ ਫੂਡ-ਪ੍ਰੋਸੈਸਿੰਗ ਪਲਾਂਟਾਂ ਅਤੇ ਬਾਗਬਾਨੀ ਕੇਂਦਰਾਂ ‘ਤੇ ਪਿਛਲੇ ਸਾਲਾਂ ਦੌਰਾਨ ਕਈ ਵੱਡੇ ਪੱਧਰ ‘ਤੇ ਛਾਪੇ ਮਾਰੇ ਗਏ ਹਨ।

Share this Article
Leave a comment