ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ 75 ਵੇਂ ਸੁਤੰਤਰਤਾ ਦਿਵਸ ਮੌਕੇ ਦਿੱਤੀ ਵਧਾਈ

TeamGlobalPunjab
1 Min Read

ਵਾਸ਼ਿੰਗਟਨ: ਭਾਰਤ ਅੱਜ ਆਪਣਾ 75 ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਅਮਰੀਕਾ ਨੇ ਭਾਰਤ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਵਧਾਈ ਦਿੱਤੀ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਰੀਫ਼ ਕੀਤੀ ਹੈ। ਨਾਲ ਹੀ ਉਹਨਾਂ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ ਹੈ।

ਬਾਇਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਸਾਂਝੇਦਾਰੀ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਇਕੱਠੇ ਮਿਲ ਕੇ, ਸਾਨੂੰ ਦੁਨੀਆ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਸਾਡੇ ਦੋ ਮਹਾਨ ਅਤੇ ਵੰਨ ਸੁਵੰਨੇ ਲੋਕਤੰਤਰ ਹਰ ਜਗ੍ਹਾ ਲੋਕਾਂ ਲਈ ਕੰਮ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ  ਉਹ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹਨ ਜੋ ਭਾਰਤ, ਅਮਰੀਕਾ ਅਤੇ ਦੁਨੀਆ ਭਰ ਵਿੱਚ ਆਜ਼ਾਦੀ ਦਿਵਸ ਮਨਾ ਰਹੇ ਹਨ। ਸਾਰਿਆਂ ਨੂੰ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਭਾਰਤੀ ਸੁਤੰਤਰਤਾ ਦਿਵਸ ਦੀ ਕਾਮਨਾ ਕਰਦਾ ਹਾਂ।”  ਬਾਇਡਨ ਨੇ ਅੱਗੇ ਕਿਹਾ,”15 ਅਗਸਤ, 1947 ਨੂੰ ਭਾਰਤ ਨੇ ਮਹਾਤਮਾ ਗਾਂਧੀ ਦੇ ਸੱਚ ਅਤੇ ਅਹਿੰਸਾ ਵੱਲੋਂ ਦਿਖਾਈ ਗਈ ਆਜ਼ਾਦੀ ਦੀ ਦਿਸ਼ਾ ‘ਚ ਆਪਣੀ ਲੰਬੀ ਯਾਤਰਾ ਤੈਅ ਕੀਤੀ। ਦਹਾਕਿਆਂ ਤੋਂ 40 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਦੇ ਜੀਵੰਤ ਭਾਈਚਾਰੇ ਸਮੇਤ ਸਾਡੇ ਲੋਕਾਂ ਵਿਚਕਾਰ ਸੰਬੰਧਾਂ ਨੇ ਸਾਡੀ ਹਿੱਸੇਦਾਰੀ ਨੂੰ ਮਜ਼ਬੂਤ ਕੀਤਾ ਹੈ।” ਬਾਈਡੇਨ ਮੁਤਾਬਕ ਭਾਰਤ ਅਤੇ ਅਮਰੀਕਾ ਵਿਚਕਾਰ ਹਿੱਸੇਦਾਰੀ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ।

Share this Article
Leave a comment