ਵਾਸ਼ਿੰਗਟਨ: ਅਮਰੀਕਾ ‘ਚ ਪ੍ਰੀ-ਪੋਲ ਵੋਟਿੰਗ ਨੇ ਇਸ ਵਾਰ ਨਵਾਂ ਰਿਕਾਰਡ ਬਣਾ ਦਿੱਤਾ ਹੈ। ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਹੁਣ ਤੱਕ 5 ਕਰੋੜ 87 ਲੱਖ ਤੋਂ ਜ਼ਿਆਦਾ ਲੋਕ ਵੋਟਾਂ ਪਾ ਚੁੱਕੇ ਹਨ। ਇਹ ਗਿਣਤੀ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤ ਮਤਦਾਨ ਤੋਂ ਜ਼ਿਆਦਾ ਹੈ ਪਰ ਮੇਲ ਜ਼ਰੀਏ ਵੋਟਿੰਗ ਨੇ ਨਤੀਜੇ ਜਾਰੀ ਹੋਣ ‘ਚ ਦੇਰੀ ਦੀਆਂ ਸੰਭਾਵਨਾਵਾਂ ਵੀ ਵਧਾ ਦਿੱਤੀਆਂ ਹਨ।
ਸੀਐਨਐਨ ਦੀ ਇਕ ਰਿਪੋਰਟ ‘ਚ ਅਮਰੀਕਾ ਦੇ ਏਡਿਸਨ ਰਿਸਰਚ ਅਤੇ ਕੈਟਲਿਸਟ ਦੇ ਸਰਵੇਖਣ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਸਰਵੇਖਣ ਦਾ ਹਿੱਸਾ ਰਹੇ 50 ਰਾਜਾਂ ਅਤੇ ਵਾਸ਼ਿੰਗਟਨ ਡੀਸੀ ‘ਚ ਹੁਣ ਤੱਕ 5 ਕਰੋੜ 87 ਲੱਖ ਲੋਕਾਂ ਨੇ ਵੋਟਾਂ ਪਾਈਆਂ ਹਨ ਤੇ ਵੋਟਾਂ ਲਈ ਹਾਲੇ ਨੌਂ ਦਿਨ ਬਾਕੀ ਹਨ।
ਅੰਕੜਿਆਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਲ 2016 ਵਿੱਚ 5 ਕਰੋੜ 83 ਲੱਖ ਲੋਕਾਂ ਨੇ ਮਤਦਾਨ ਕੀਤਾ ਸੀ। ਉਸ ਸਾਲ ਰਾਸ਼ਟਰਪਤੀ ਚੋਣਾਂ ਲਈ ਜੋ ਕੁੱਲ ਮਤਦਾਨ ਹੋਇਆ ਸੀ, ਉਸ ‘ਚੋਂ 42 ਫੀਸਦੀ ਸ਼ੁਰੂਆਤੀ ਵੋਟਿੰਗ ਸੀ। ਉਥੇ ਹੀ ਸੀਐਨਐਨ ਦੀ ਇਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੇਲ ਜ਼ਰੀਏ ਗਿਣਤੀ ‘ਚ ਵੋਟਿੰਗ ਤੋਂ ਬਾਅਦ ਵੀ ਅਜਿਹੀ ਸੰਭਾਵਨਾ ਹੈ ਕਿ ਚੋਣ ਨਤੀਜੇ ਦਾ ਅੰਤਿਮ ਐਲਾਨ ਤਿੰਨ ਨਵੰਬਰ ਰਾਤ ਤੱਕ ਵੀ ਨਹੀਂ ਹੋ ਸਕੇਗਾ।