ਅਮਰੀਕੀ ਚੋਣਾਂ 2020 : ਡੈਮੋਕ੍ਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਐਲਾਨਿਆ ਉਪ ਰਾਸ਼ਟਰਪਤੀ ਉਮੀਦਵਾਰ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ ‘ਚ ਡੈਮੋਕ੍ਰੇਟਿਕ ਪਾਰਟੀ ਨੇ ਬੀਤੇ ਦਿਨ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ‘ਤੇ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੇ ਐਲਾਨ ਤੋਂ ਬਾਅਦ ਭਾਵੁਕ ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਯਾਦ ਕੀਤਾ।

ਜੋ ਬਿਡੇਨ ਨੇ ਟਵਿੱਟਰ ‘ਤੇ ਲਿਖਿਆ, ‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਹੈ।’ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਦੇ ਦੂਜੇ ਦਿਨ  ਬਿਡੇਨ ਦਾ ਨਾਂ ਨੌਮੀਨੇਟ ਕੀਤਾ ਗਿਆ।

ਹੈਰਿਸ ਨੇ ਕਿਹਾ ‘ਮੇਰੀ ਮਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਮੇਰੀ ਧੀ ਉਪ ਰਾਸ਼ਟਰਪਤੀ ਲਈ ਉਮੀਦਵਾਰ ਹੋਵੇਗੀ।’ ਕਮਲਾ ਹੈਰਿਸ ਪਹਿਲੀ ਦੱਖਣੀ ਏਸ਼ਿਆਈ ਤੇ ਬਲੈਕ ਮਹਿਲਾ ਹੈ ਜਿਨ੍ਹਾਂ ਨੂੰ ਇੰਨੇ ਵੱਡੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ।

ਕਮਲਾ ਹੈਰਿਸ ਨੇ ਪਾਰਟੀ ਨੂੰ ਕਿਹਾ, ‘ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਆਪਣੇ ਉਪ ਰਾਸ਼ਟਰਪਤੀ ਅਹੁਦੇ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਦੀ ਹਾਂ।’ ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਲੋਕਾਂ ਦੀ ਸੇਵਾ ਕਰਨਾ ਸਿਖਾਇਆ ਸੀ। ਉਨ੍ਹਾਂ ਕਿਹਾ ‘ਕਾਸ਼! ਅੱਜ ਮੇਰੀ ਮਾਂ ਜਿਓਂਦੀ ਹੁੰਦੀ।’

- Advertisement -

ਦੱਸ ਦਈਏ ਕਿ ਡੈਮੋਕ੍ਰੇਟਿਕ ਪਾਰਟੀ ਨੇ ਬੀਤੇ ਮੰਗਲਵਾਰ ਨੂੰ ਜੋ ਬਿਡੇਨ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਜੋ ਬਿਡੇਨ ਚੋਣਾਂ ‘ਚ ਮੌਜੂਦ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਟੱਕਰ ਦੇਣਗੇ।

- Advertisement -
Share this Article
Leave a comment