ਨਿਊਜ਼ ਡੈਸਕ: ਦੀਵਾਲੀ ਵਾਲੇ ਦਿਨ ਉਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ ‘ਚ ਹੋਏ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ ਹੈ। 12 ਨਵੰਬਰ ਨੂੰ, ਯਮੁਨੋਤਰੀ ਹਾਈਵੇਅ ਦੇ ਸਿਲਕਿਆਰਾ ਬੈਂਡ ਨੇੜੇ ਸਿਲਕਿਆਰਾ ਸੁਰੰਗ ਦੇ 200 ਮੀਟਰ ਅੰਦਰ ਇੱਕ ਭਾਰੀ ਢਿੱਗਾਂ ਡਿੱਗਣ ਕਾਰਨ ਉਥੇ 41 ਮਜ਼ਦੂਰ ਫਸੇ ਹੋਏ ਹਨ। ਹਾਲਾਂਕਿ, ਉਨ੍ਹਾਂ ਨੂੰ ਭੋਜਨ ਅਤੇ ਆਕਸੀਜਨ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਸੁਰੰਗ ਦੇ ਅੰਦਰ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਫਸੇ ਮਜ਼ਦੂਰਾਂ ਦੀ ਹਾਲਤ ਸਾਫ਼ ਦਿਖਾਈ ਦੇ ਰਹੀ ਹੈ। ਤੁਸੀਂ ਵੀ ਦੇਖੋ……
ਸੀਐਮ ਧਾਮੀ ਨੇ ਵੀ ਟਵੀਟ ਕਰਕੇ ਸੁਰੰਗ ਵਿੱਚ ਕੈਮਰੇ ਲਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪਹਿਲੀ ਵਾਰ ਉੱਤਰਕਾਸ਼ੀ ਦੇ ਸਿਲਕਿਆਰਾ ‘ਚ ਨਿਰਮਾਣ ਅਧੀਨ ਸੁਰੰਗ ‘ਚ ਫਸੇ ਮਜ਼ਦੂਰਾਂ ਦੀ ਤਸਵੀਰ ਮਿਲੀ ਹੈ। ਸਾਰੇ ਮਜ਼ਦੂਰ ਭਰਾ ਪੂਰੀ ਤਰ੍ਹਾਂ ਸੁਰੱਖਿਅਤ ਹਨ, ਅਸੀਂ ਉਨ੍ਹਾਂ ਨੂੰ ਜਲਦੀ ਸੁਰੱਖਿਅਤ ਬਾਹਰ ਕੱਢਣ ਲਈ ਪੂਰੀ ਤਾਕਤ ਨਾਲ ਕੋਸ਼ਿਸ਼ ਕਰ ਰਹੇ ਹਾਂ।
सिल्क्यारा, उत्तरकाशी में निर्माणाधीन टनल में फँसे श्रमिकों की पहली बार तस्वीर प्राप्त हुई है। सभी श्रमिक भाई पूरी तरह सुरक्षित हैं, हम उन्हें शीघ्र सकुशल बाहर निकालने हेतु पूरी ताक़त के साथ प्रयासरत हैं। pic.twitter.com/OO8u99B5Ks
— Pushkar Singh Dhami (@pushkardhami) November 21, 2023
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.