ਵਾਸ਼ਿੰਗਟਨ: ਕੋਰੋਨਾ ਦੀ ਸਭ ਤੋਂ ਬੁਰੀ ਮਾਰ ਝੱਲ ਰਹੇ ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ- 19 ਦੇ ਲਗਭਗ 70,000 ਮਾਮਲੇ ਸਾਹਮਣੇ ਆਏ ਅਤੇ 974 ਲੋਕਾਂ ਦੀ ਮੌਤ ਹੋਈ। ਦੇਸ਼ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਹੁਣ 35,60,364 ਹੈ, ਜਿਸ ਵਿੱਚ 1,38,201 ਮੌਤਾਂ ਸ਼ਾਮਲ ਹਨ। ਉਧਰ ਦੂਜੇ ਪਾਸੇ ਬ੍ਰਾਜ਼ੀਲ ਦੀ ਹਾਲਤ ਵੀ ਬਹੁਤ ਮਾੜੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਿਤਾਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਹੈ ਜਦਕਿ ਇਸ ਮਹਾਮਾਰੀ ਨਾਲ ਉੱਥੇ ਹੁਣ ਤੱਕ 76,688 ਮੌਤਾਂ ਹੋਈਆਂ ਹਨ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 45,403 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਨਾਲ ਕੁਲ ਮਰੀਜ਼ਾਂ ਦੀ ਗਿਣਤੀ ਵਧ ਕੇ 2,012,151 ਹੋ ਗਈ ਹੈ ਉੱਥੇ ਹੀ ਇਸ ਦੌਰਾਨ 1,322 ਮੌਤਾਂ ਹੋਈਆਂ ਹਨ।
ਸਾਓ ਪਾਓਲੋ ਬ੍ਰਾਜ਼ੀਲ ਵਿੱਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਾਜ ਹੈ। ਇੱਥੇ ਹੁਣ ਤੱਕ 402,048 ਮਾਮਲੇ ਸਾਹਮਣੇ ਆਏ ਹਨ ਉਥੇ ਹੀ ਇਸ ਮਹਾਮਾਰੀ ਨਾਲ 19,038 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂੱਜੇ ਨੰਬਰ ‘ਤੇ ਹੈ।
ਉੱਥੇ ਹੀ, ਭਾਰਤ ਵਿੱਚ ਬੁੱਧਵਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 24 ਘੰਟੇ ਵਿੱਚ ਰਿਕਾਰਡ 32,695 ਕੋਰੋਨਾ ਸੰਕਰਮਿਤ ਮਿਲੇ ਹਨ ਅਤੇ ਇਸ ਦੇ ਨਾਲ ਹੀ ਕੁਲ ਮਰੀਜ਼ਾਂ ਦੀ ਗਿਣਤੀ 9,68,876 ਹੋ ਗਈ। ਇਸ ਵਿੱਚ 3,31,146 ਮਾਮਲੇ ਸਰਗਰਮ ਹਨ। ਇਸ ਦੌਰਾਨ 606 ਲੋਕਾਂ ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਵਧਕੇ 24,915 ਹੋ ਗਈ ਹੈ। ਹੁਣ ਤੱਕ 6,12,815 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ।