ਵਾਸ਼ਿੰਗਟਨ: ਅਮਰੀਕਾ ‘ਚ ਰਹਿੰਦੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉੱਥੋਂ ਦੀ ਇੱਕ ਅਦਾਲਤ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੀ ਜੀਵਨਸਾਥੀ ਦੇ ਕੰਮ ਕਰਨ ‘ਤੇ ਰੋਕ ਲਗਾਉਣ ਤੋਂ ਮਨਾਹੀ ਕਰ ਦਿੱਤੀ ਹੈ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ ਦੀ ਸਹੂਲਤ ਦਿੰਦਾ ਹੈ।
ਸਾਲ 2015 ਵਿੱਚ ਅਮਰੀਕਾ ਦੀ ਬਰਾਕ ਓਬਾਮਾ ਸਰਕਾਰ ਨੇ ਇਸ ਵੀਜ਼ੇ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ ਅਮਰੀਕੀ ਸਰਕਾਰ ਐੱਚ-1ਬੀ ਵੀਜ਼ਾ ਹੋਲਡਰਸ ਦੀ ਪਾਰਟਨਰ ਨੂੰ ਦੇਸ਼ ਵਿੱਚ ਕੰਮ ਕਰਨ ਲਈ ਐੱਚ-4 ਵੀਜ਼ਾ ਦੀ ਵੀ ਸਹੂਲਤ ਦਿੱਤੀ ਜਾਂਦੀ ਹੈ।
ਅਮਰੀਕਾ ਦੇ ਇਸ ਵੀਜ਼ੇ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਮਿਲ ਰਿਹਾ ਹੈ ਪਰ ਬੀਤੇ ਦਿਨੀਂ ਅਮਰੀਕਾ ਦੇ ਕਾਮਿਆ ਨੇ ਐੱਚ-4 ਵੀਜ਼ਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਰਨ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਹੋ ਰਹੇ ਹਨ। ਅਮਰੀਕਾ ਦੀ ਮੌਜੂਦਾ ਟਰੰਪ ਸਰਕਾਰ ਨੇ ਵੀ ਇਸ ਵੀਜ਼ਾ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਸ ਨੂੰ ਹਟਾਉਣਾ ਚਾਹੁੰਦੀ ਹੈ।
ਹਾਲਾਂਕਿ ਹੁਣ ਅਮਰੀਕਾ ਦੀ ਫੈਡਰਲ ਕੋਰਟ ਨੇ ਇਸ ਮਾਮਲੇ ਵਿੱਚ ਐੱਚ-1ਬੀ ਵੀਜ਼ਾ ਧਾਰਕਾਂ ਤੇ ਐੱਚ-4 ਵੀਜ਼ਾ ਧਾਰਕ ਉਨ੍ਹਾਂ ਦੇ ਜੀਵਨਸਾਥੀ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਮਾਮਲੇ ਵਿੱਚ ਕੋਲੰਬੀਆ ਡਿਸਟਰਿਕਟ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕੀ ਸਰਕਾਰ ਹਾਲੇ ਐੱਚ-4 ਵੀਜ਼ੇ ਨੂੰ ਬੰਦ ਨਹੀਂ ਕਰ ਸਕੇਗੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸੇਵ ਜਾਬਸ ਯੂਐੱਸਏ ਨੇ ਕੋਰਟ ‘ਚ ਮੰਗ ਦਾਖਲ ਕੀਤੀ ਸੀ।