ਅਮਰੀਕੀ ਅਦਾਲਤ ਨੇ ਦਾੜ੍ਹੀ ਵਾਲੇ, ਦਸਤਾਰਧਾਰੀ ਸਿੱਖ ਸੈਨਿਕਾਂ ਨੂੰ ਮਰੀਨ ਕੋਰ ਵਿੱਚ ਸੇਵਾ ਕਰਨ ਦੀ ਦਿੱਤੀ ਇਜਾਜ਼ਤ

Global Team
1 Min Read

ਨਿਊਜ਼ ਡੈਸਕ : ਅਮਰੀਕਾ ਦੀ ਇੱਕ ਅਦਾਲਤ ਨੇ ਮਰੀਨ ਕੋਰਪਸ ਨੂੰ ਸਿੱਖਾਂ ਨੂੰ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ ਹੈ। ਦਰਅਸਲ ਅਮਰੀਕੀ ਫੌਜ, ਨੇਵੀ, ਏਅਰ ਫੋਰਸ ਅਤੇ ਕੋਸਟ ਗਾਰਡ ਸਾਰੇ ਪਹਿਲਾਂ ਹੀ ਸਿੱਖ ਧਰਮ ਦੇ ਧਾਰਮਿਕ ਵਿਸ਼ਵਾਸਾਂ ਨੂੰ ਅਨੁਕੂਲਿਤ ਕਰਦੇ ਸਨ ਪਰ ਮਰੀਨ ਕਾਰਪਸ ਵਲੋ ਅਜਿਹਾ ਕਰਨ ਤੋਂ ਵਰਜਿਆ ਜਾਂਦਾ ਸੀ। ਜਿਸ ਤੋਂ ਬਾਅਦ ਅਦਾਲਤ ਵੱਲੋ ਉਨ੍ਹਾਂ ਨੂੰ ਵਰਜੀਆ ਗਿਆ ਹੈ।

ਦੱਸ ਦੇਈਏ ਕਿ ਮਰੀਨ ਕੋਰ ਨੇ ਪਿਛਲੇ ਸਾਲ ਭਰਤੀ 888 ਪਾਸ ਕਰਨ ਵਾਲੇ ਤਿੰਨ ਸਿੱਖਾਂ ਨੂੰ 13 ਹਫਤਿਆਂ ਦੀ ਮੁੱਢਲੀ ਸਿਖਲਾਈ ਅਤੇ ਸੰਭਾਵੀ ਲੜਾਈ ਦੇ ਸਮੇਂ ਲਈ ਆਪਣੇ ਵਾਲ ਰੱਖਣ ਅਤੇ ਪੱਗ ਬੰਨ੍ਹਣ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਸਿੱਖ ਫੌਜੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਵਾਸ਼ਿੰਗਟਨ ਵਿਚ ਅਮਰੀਕੀ ਅਦਾਲਤ ਦੀ ਅਪੀਲ ਦੇ ਤਿੰਨ ਜੱਜਾਂ ਦੇ ਬੈਂਚ ਨੇ ਅਸਹਿਮਤ ਹੁੰਦੇ ਹੋਏ ਕਿਹਾ ਕਿ ਮਰੀਨ ਨੇ ਕੋਈ ਦਲੀਲ ਨਹੀਂ ਦਿੱਤੀ ਕਿ ਦਾੜ੍ਹੀ ਅਤੇ ਪਗੜੀ ਸੁਰੱਖਿਆ ਨੂੰ ਪ੍ਰਭਾਵਤ ਕਰੇਗੀ ਜਾਂ ਸਿਖਲਾਈ ਵਿਚ ਸਰੀਰਕ ਤੌਰ ‘ਤੇ ਦਖਲ ਦੇਵੇਗੀ।।

Share this Article
Leave a comment