ਅਮਰੀਕਾ: ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਬਾਰੇ ਆਈ ਵੱਡੀ ਖਬਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦਾ ਐਲਾਨ ਹੋ ਚੁਕਿਆ ਹੈ । ਪਰ ਇਸੇ ਦੌਰਾਨ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ  ਟਰੰਪ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ।

ਇਸ ਤੋਂ ਬਾਅਦ ਹੁਣ ਟਰੰਪ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ । ਟਰੰਪ ਨੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਹਨ।

- Advertisement -

ਟਰੰਪ ਸ਼ੁੱਕਰਵਾਰ ਨੂੰ ਕੋਰੋਨਾ ਸਕਾਰਾਤਮਕ ਹੋਣ ਦੀ ਖਬਰ ਤੋਂ ਬਾਅਦ ਜਨਤਕ ਤੌਰ ‘ਤੇ ਬਾਹਰ ਆਏ ਅਤੇ ਰਾਸ਼ਟਰਪਤੀ ਸ਼ੁੱਕਰਵਾਰ ਸ਼ਾਮ ਨੂੰ ਵ੍ਹਾਈਟ ਹਾਊਸ ਤੋਂ ਮਾਸਕ ਪਾ ਕੇ ਵਾਲਟਰ ਰਿਵਰ ਮਿਲਟਰੀ ਹਸਪਤਾਲ ਲਈ ਰਵਾਨਾ ਹੋਏ।ਵ੍ਹਾਈਟ ਹਾਊਸ ਤੋਂ ਸਾਹਮਣੇ ਆਈ ਟਵੀਟਰ ਵੀਡੀਓ ਵਿਚ ਟਰੰਪ ਨੇ ਇਹ ਕਹਿੰਦੇ ਹੋਏ ਚੁੱਪ ਤੋੜ ਦਿੱਤੀ ਕਿ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ।

Share this Article
Leave a comment