ਚੰਗੀ ਖ਼ਬਰ : ਵੈਕਸੀਨ ਬੱਚਿਆਂ ‘ਤੇ 100% ਪ੍ਰਭਾਵਸ਼ਾਲੀ ਅਤੇ ਸੁਰੱਖਿਅਤ, ਜਾਣੋ ਕਹਿੜੀ ਹੈ ਦਵਾ ਕੰਪਨੀ

TeamGlobalPunjab
2 Min Read

 

ਟਰਾਇਲ ਵਿੱਚ 3732 ਬੱਚੇ ਕੀਤੇ ਗਏ ਸ਼ਾਮਲ 

 12 ਤੋਂ 17 ਸਾਲ ਦੇ ਬੱਚਿਆਂ ‘ਤੇ ਕੀਤਾ ਗਿਆ ਟਰਾਇਲ

 

ਨਿਊਯਾਰਕ : ਕੋਰੋਨਾ ਦੀ ਨਵੀਂ ਲਹਿਰ ਦੇ ਖ਼ਤਰੇ ਵਿਚਾਲੇ ਇੱਕ ਚੰਗੀ ਖਬਰ ਹੈ ਕਿ ਬੱਚਿਆਂ ਦੀ ਵੈਕਸੀਨ ਸੰਬੰਧੀ ਕੀਤੇ ਗਏ ਟਰਾਇਲ ਦੇ ਨਤੀਜੇ ਕਾਫ਼ੀ ਚੰਗੇ ਰਹੇ ਹਨ । ਅਮਰੀਕਾ ਦੀ ਅੰਤਰਰਾਸ਼ਟਰੀ ਦਵਾ ਕੰਪਨੀ ‘ਮਾਡਰਨਾ’ ਨੇ ਆਪਣੀ ਵੈਕਸੀਨ ਦੇ ਬੱਚਿਆਂ ‘ਤੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਦੇ ਨਤੀਜੇ ਐਲਾਨ ਦਿੱਤੇ ਹਨ । ਕੰਪਨੀ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਦੀ ਵੈਕਸੀਨ ਬੱਚਿਆਂ ‘ਤੇ 100% ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਪਾਈ ਗਈ ਹੈ। ‘ਮਾਡਰਨਾ’ ਵਲੋਂ ਵੈਕਸੀਨ ਦਾ ਇਹ ਟ੍ਰਾਇਲ 12 ਤੋਂ 17 ਸਾਲ ਦੇ ਬੱਚਿਆਂ ‘ਤੇ ਕੀਤਾ ਗਿਆ ਸੀ।

ਇਸ ਅਜ਼ਮਾਇਸ਼ ਅਧੀਨ ‘ਮੋਡੇਰਨਾ’ ਨੇ 12 ਤੋਂ 17 ਸਾਲ ਦੇ ਵਿਚਕਾਰ ਦੇ 3732 ਬੱਚਿਆਂ ਨੂੰ ਸ਼ਾਮਲ ਕੀਤਾ । ਕੰਪਨੀ ਅਨੁਸਾਰ ਇਨ੍ਹਾਂ ਵਿਚੋਂ 2488 ਬੱਚਿਆਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ । ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਉਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ।  ਨਤੀਜਿਆਂ ਤੋਂ ਬਾਅਦ, ‘ਮਾਡਰਨਾ’ ਨੇ ਕਿਹਾ ਕਿ ਉਹ ਆਪਣੀ ਵੈਕਸੀਨ ਨੂੰ ਬੱਚਿਆਂ ਦੇ ਲਈ ਮਨਜ਼ੂਰੀ ਦਿਵਾਉਣ ਲਈ ਯੂਐਸ ਰੈਗੂਲੇਟਰੀ ਸੰਸਥਾ, ਐਫਡੀਏ ਨੂੰ ਜੂਨ ਵਿੱਚ ਅਪਲਾਈ ਕਰੇਗੀ।

 

ਦੱਸ ਦਈਏ ਕਿ ਬੱਚਿਆਂ ਲਈ ਮਨਜ਼ੂਰ ਹੋਣ ਵਾਲੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ‘ਫਾਈਜ਼ਰ’ ਦੀ ਸੀ । ਕੈਨੇਡੀਅਨ ਡਰੱਗ ਰੈਗੂਲੇਟਰ ‘ਹੈਲਥ ਕਨੇਡਾ’ ਨੇ 12 ਤੋਂ 15 ਸਾਲ ਦੇ ਬੱਚਿਆਂ ਨੂੰ ‘ਫਾਈਜ਼ਰ’ ਵੈਕਸੀਨ ਲਗਵਾਉਣ ਦੀ ਆਗਿਆ ਦਿੱਤੀ ਸੀ। ਇਸ ਤੋਂ ਪਹਿਲਾਂ ਇਹ ਵੈਕਸੀਨ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਸੀ। ਇਸ ਤੋਂ ਬਾਅਦ ਅਮਰੀਕਾ ਵਿਚ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ।

 

ਭਾਰਤ ਦੇ ਲਈ ਚੰਗੀ ਖ਼ਬਰ

ਇਸ ਦੌਰਾਨ, ਮਾਡਰਨਾ ਨਾਲ ਜੁੜੀ ਇਕ ਹੋਰ ਮਹੱਤਵਪੂਰਣ ਖ਼ਬਰ ਇਹ ਹੈ ਕਿ ਕੰਪਨੀ ਅਗਲੇ ਸਾਲ ਭਾਰਤ ਵਿਚ ਆਪਣੀ ਇੱਕ ਖੁਰਾਕ ਵਾਲੀ ਕੋਵਿਡ ਵੈਕਸੀਨ ਪੇਸ਼ ਕਰ ਸਕਦੀ ਹੈ ।‌‌ ਸੂਤਰਾਂ ਅਨੁਸਾਰ ਕੰਪਨੀ ਭਾਰਤ ‘ਚ ਵੈਕਸੀਨ ਦੀ 5 ਕਰੋੜ ਡੋਜ਼ ਉਤਾਰਨ ਲਈ ਸਿਪਲਾ ਸਮੇਤ ਦੇਸ਼ ਦੀਆਂ ਕਈ ਹੋਰ ਦਵਾ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ ।

Share This Article
Leave a Comment