ਪ੍ਰਧਾਨ ਮੰਤਰੀ ਮੋਦੀ ਨੇ 100 `ਕਿਸਾਨ ਡਰੋਨ` ਦਾ ਕੀਤਾ ਉਦਘਾਟਨ

TeamGlobalPunjab
3 Min Read

ਨਵੀਂ ਦਿੱਲੀ: ਕਿਸਾਨਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਮੁਹਿੰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ 100 ਕਿਸਾਨ ਡਰੋਨਾਂ ਨੂੰ ਹਰੀ ਝੰਡੀ ਦਿਖਾਈ ਹੈ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਇਹ 21ਵੀਂ ਸਦੀ ਦੀਆਂ ਆਧੁਨਿਕ ਖੇਤੀ ਸਹੂਲਤਾਂ ਦੀ ਦਿਸ਼ਾ ਵਿੱਚ ਇਕ ਨਵਾਂ ਅਧਿਆਏ ਹੈ। ਮੈਨੂੰ ਭਰੋਸਾ ਹੈ ਕਿ ਇਹ ਸ਼ੁਰੂਆਤ ਨਾਂ ਸਿਰਫ਼ ਡਰੋਨ ਸੈਕਟਰ ਦੇ ਵਿਕਾਸ ‘ਚ ਇਕ ਮੀਲ ਪੱਥਰ ਸਾਬਤ ਹੋਵੇਗੀ, ਸਗੋਂ ਅਸੀਮਤ ਸੰਭਾਵਨਾਵਾਂ ਲਈ ਅਸਮਾਨ ਵੀ ਖੋਲ੍ਹੇਗੀ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੀ ਭਰੋਸਾ ਜਤਾਇਆ ਕਿ ਡਰੋਨ ਖੇਤੀ ਖੇਤਰ ’ਚ ਭਾਰਤ ਦੀ ਵੱਧਦੀ ਸਮਰੱਥਾ ਦੁਨੀਆ ਨੂੰ ਇਕ ਨਵੀਂ ਅਗਵਾਈ ਦੇਵੇਗੀ। ਖੇਤੀ ਖੇਤਰ ਵਿਚ ਵੱਡੇ ਬਦਲਾਅ ਦੀ ਤਿਆਰੀ ਨਾਲ ਹੀ ਕਿਸਾਨ ਡਰੋਨ ਦਾ ਉਦਘਾਟਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਡਰੋਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਦੇ ਖੇਤਾਂ ’ਚ ਉੱਡ ਕੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੇ ਕੰਮ ਆਉਣਗੇ। ਪੀਐੱਮ ਨੇ ਕਿਹਾ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਕਰੇਗੀ ਕਿ ਇਸ ਖੇਤਰ ਦੇ ਵਿਕਾਸ ‘ਚ ਕੋਈ ਰੁਕਾਵਟ ਨਾ ਆਏ ਅਤੇ ਸਰਕਾਰ ਨੇ ਇਸ ਵਾਧੇ ਲਈ ਕਈ ਸੁਧਾਰ ਅਤੇ ਨੀਤੀਗਤ ਕਦਮ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਨੀਤੀਆਂ ਸਹੀ ਹੋਣ ਤਾਂ ਦੇਸ਼ ਕਿੰਨੀ ਉੱਚੀ ਉਡਾਣ ਭਰ ਸਕਦਾ ਹੈ। ਡਰੋਨ ਕੁਝ ਸਾਲ ਪਹਿਲਾਂ ਤੱਕ ਮੁੱਖ ਰੂਪ ਨਾਲ ਰੱਖਿਆ ਖੇਤਰ ਨਾਲ ਹੀ ਜੁੜਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਡਰੋਨ ਨਵੀਂ ਕ੍ਰਾਂਤੀ ਲਿਆ ਰਹੇ ਹਨ। ਕਿਸਾਨ ਫ਼ਲ, ਸਬਜ਼ੀਆਂ ਅਤੇ ਫੁੱਲ ਵਰਗੇ ਆਪਣੇ ਉਤਪਾਦਾਂ ਨੂੰ ਘੱਟ ਸਮੇਂ ’ਚ ਬਜ਼ਾਰਾਂ ਵਿਚ ਲਿਆਉਣ ਲਈ ਉੱਚ ਸਮਰੱਥਾ ਵਾਲੇ ਡਰੋਨ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਧਾ ਸਕਦੇ ਹਨ।

- Advertisement -

ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022-23 ’ਚ ਖੇਤੀ ਖੇਤਰ ਲਈ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਭਰ ਵਿਚ ਕਿਸਾਨਾਂ ਨੂੰ ਡਿਜੀਟਲ ਅਤੇ ਉੱਚ ਤਕਨੀਕ ਸੇਵਾਵਾਂ ਦੀ ਵੰਡ ਲਈ ਕਿਸਾਨ ਡਰੋਨ, ਕੁਦਰਤੀ ਖੇਤੀ, ਜਨਤਕ-ਨਿਜੀ ਭਾਈਵਾਲੀ ਨੂੰ ਉਤਸ਼ਾਹਤ ਕਰੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

For more Updates:

Follow us on Twitter: https://twitter.com/global_punjab

Follow us on Instagram: https://www.instagram.com/globalpunjabtv/

Share this Article
Leave a comment